ਨਿਊਜ਼ੀਲੈਂਡ ਖਰੀਦੇਗਾ ਦੋ ਨਵੇਂ ਕੋਵਿਡ-19 ਟੀਕੇ, ਹਰ ਨਾਗਰਿਕ ਲਈ ਕਾਫ਼ੀ: ਜੈਸਿੰਡਾ ਅਰਡਰਨ

12/17/2020 6:14:18 PM

ਵੈਲਿੰਗਟਨ (ਭਾਸ਼ਾ): ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਵੀਰਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਫਾਰਮਾਸੂਟੀਕਲ ਕੰਪਨੀਆਂ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਤੋਂ ਕੋਵਿਡ-19 ਟੀਕੇ ਖਰੀਦੇਗੀ। ਜਿਸ ਦਾ ਮਤਲਬ ਹੈ ਕਿ ਹਰ ਨਿਊਜ਼ੀਲੈਂਡ ਵਸਨੀਕ ਨੂੰ ਟੀਕਾ ਲਗਾਇਆ ਜਾ ਸਕੇਗਾ। ਨਵੇਂ ਸਮਝੌਤੇ ਐਸਟਰਾਜ਼ੇਨੇਕਾ ਤੋਂ 7.6 ਮਿਲੀਅਨ ਖੁਰਾਕਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਦੇ ਹਨ ਜੋਕਿ 3.8 ਮਿਲੀਅਨ ਲੋਕਾਂ ਲਈ ਲੋੜੀਂਦੇ ਹੋਣਗੇ ਅਤੇ ਨੋਵਾਵੈਕਸ ਤੋਂ 10.72 ਮਿਲੀਅਨ ਖੁਰਾਕਾਂ ਲਈਆਂ ਜਾਣਗੀਆਂ ਜੋਕਿ 5.36 ਮਿਲੀਅਨ ਲੋਕਾਂ ਲਈ ਕਾਫ਼ੀ ਹਨ। ਇਕ ਸਰਕਾਰੀ ਬਿਆਨ ਮੁਤਾਬਕ, ਦੋਵੇਂ ਟੀਕੇ ਲਗਵਾਉਣ ਲਈ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਸੁਰੱਖਿਅਤ ਕੀਤੇ ਗਏ ਚਾਰ ਪੂਰਵ ਖਰੀਦ ਸਮਝੌਤੇ ਫਾਈਜ਼ਰ/ਬਾਇਓਨਟੈਕ ਤੋਂ 750,000 ਕੋਰਸ ਹਨ, ਜਾਨਸਨ ਤੋਂ 5 ਮਿਲੀਅਨ ਕੋਰਸ, ਆਕਸਫੋਰਡ/ਐਸਟਰਾਜ਼ੇਨੇਕਾ ਯੂਨੀਵਰਸਿਟੀ ਤੋਂ 3.8 ਮਿਲੀਅਨ ਕੋਰਸ ਅਤੇ ਨੋਵਾਵੈਕਸ ਤੋਂ 5.36 ਮਿਲੀਅਨ ਕੋਰਸ ਹਨ। ਇੱਥੇ ਟੀਕੇ ਤਕਨਾਲੋਜੀ ਦੀਆਂ ਕਈ ਕਿਸਮਾਂ ਦੇ ਹਨ ਜਿਨ੍ਹਾਂ ਦੀ ਵਰਤੋਂ ਕੋਵਿਡ-19 ਟੀਕੇ ਵਿਕਸਿਤ ਕਰਨ ਲਈ ਕੀਤੀ ਗਈ ਹੈ। ਅਰਡਰਨ ਨੇ ਕਿਹਾ,"ਸਾਡੀ ਰਣਨੀਤੀ ਵੱਖ ਵੱਖ ਕਿਸਮਾਂ ਦੀ ਤਕਨਾਲੌਜੀ ਨੂੰ ਖਰੀਦਣ ਦੀ ਰਹੀ ਹੈ। ਇਹ ਯਕੀਨੀ ਕਰਨ ਲਈ ਕਿ ਜੇਕਰ ਕੁਝ ਟੀਕੇ ਟ੍ਰਾਇਲ ਵਿਚ ਅਸਫਲ ਰਹਿੰਦੇ ਹਨ ਤਾਂ ਸਾਡੇ ਕੋਲ ਹੋਰ ਵਿਕਲਪ ਉਪਲਬਧ ਹੋਣਗੇ।"

ਪੜ੍ਹੋ ਇਹ ਅਹਿਮ ਖਬਰ-ਫਰਾਂਸ : ਸ਼ਾਰਲੀ ਐਬਦੋ ਦਫਤਰ ਹਮਲੇ 'ਚ 14 ਲੋਕ ਦੋਸ਼ੀ ਕਰਾਰ, ਹੋਈ 30-30 ਸਾਲ ਦੀ ਸਜ਼ਾ

ਉਹਨਾਂ ਨੇ ਕਿਹਾ,“ਹੁਣ ਸਾਡੇ ਚਾਰ ਪ੍ਰਦਾਤਾਵਾਂ ਨਾਲ ਸਮਝੌਤੇ ਹੋਏ ਹਨ, ਜਿਨ੍ਹਾਂ ਵਿਚ ਤਿੰਨ ਵੱਖ-ਵੱਖ ਕਿਸਮਾਂ ਦੀਆਂ ਟੀਕਾ ਤਕਨਾਲੋਜੀ ਨੂੰ ਕਵਰ ਕੀਤਾ ਗਿਆ ਹੈ ਅਤੇ ਅਸੀਂ ਆਪਣੀ ਪੂਰੀ ਆਬਾਦੀ ਅਤੇ ਪ੍ਰਸ਼ਾਂਤ ਨੂੰ ਕਵਰ ਲਈ ਕਾਫ਼ੀ ਖੁਰਾਕਾਂ ਪ੍ਰਾਪਤ ਕੀਤੀਆਂ ਹਨ।” ਇਹ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਕਾਕਰਣ ਰੋਲਆਊਟ ਹੋਵੇਗਾ।ਪ੍ਰਧਾਨ ਮੰਤਰੀ ਨੇ ਕਿਹਾ,"ਸਾਡੀ ਪਹਿਲੀ ਤਰਜੀਹ ਸਰਹੱਦੀ ਕਰਮਚਾਰੀਆਂ ਅਤੇ ਜ਼ਰੂਰੀ ਸਟਾਫ ਨੂੰ ਟੀਕਾਕਰਣ ਦੀ ਹੋਵੇਗੀ ਜਿਨਾਂ ਨੂੰ ਕੋਵਿਡ-19 ਹੋਣ ਦਾ ਸਭ ਤੋਂ ਵੱਡਾ ਜੋਖਮ ਹੈ। ਅਸੀਂ ਉਮੀਦ ਕਰਦੇ ਹਾਂ ਕਿ 2021 ਦੀ ਦੂਜੀ ਤਿਮਾਹੀ ਵਿਚ ਸਾਡੇ ਫਰੰਟ-ਲਾਈਨ ਕਰਮਚਾਰੀਆਂ ਨੂੰ ਟੀਕੇ ਦਿੱਤੇ ਜਾਣਗੇ।" ਸਾਲ ਦੇ ਦੂਜੇ ਅੱਧ ਵਿਚ ਆਮ ਲੋਕਾਂ ਦੀ ਟੀਕਾਕਰਨ ਸ਼ੁਰੂ ਹੋ ਜਾਵੇਗਾ।

ਉਹਨਾਂ ਨੇ ਕਿਹਾ,“ਅਸੀਂ ਜਿੰਨਾ ਹੋ ਸਕੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ ਪਰ ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਟੀਕਾ ਨਿਊਜ਼ੀਲੈਂਡ ਵਾਸੀਆਂ ਲਈ ਸੁਰੱਖਿਅਤ ਹੋਵੇ।” ਖੋਜ, ਵਿਗਿਆਨ ਅਤੇ ਨਵੀਨਤਾ ਮੰਤਰੀ ਮੇਗਨ ਵੁੱਡਜ਼ ਨੇ ਕਿਹਾ ਕਿ ਸਮਝੌਤੇ ਇਹ ਯਕੀਨੀ ਕਰ ਸਕਦੇ ਹਨ ਕਿ ਅਸੀਂ ਕਈ ਵਿਕਲਪਾਂ ਵਿਚ ਨਿਵੇਸ਼ ਕਰ ਰਹੇ ਹਾਂ।

ਨੋਟ- ਨਿਊਜ਼ੀਲੈਂਡ ਖਰੀਦੇਗਾ ਦੋ ਨਵੇਂ ਕੋਵਿਡ-19 ਟੀਕੇ, ਹਰ ਨਾਗਰਿਕ ਲਈ ਕਾਫ਼ੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana