J.k. House ਦਾ ਫੈਸਲਾ ਬੋਰਡ ਕਰੇਗਾ

06/22/2017 6:18:25 PM

ਹਵਾਸਾ— ਰੇਮੰਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਗੌਤਮ ਸਿੰਘਾਨਿਆ ਨੇ ਕਿਹਾ ਹੈ ਕਿ ਜੇ. ਕੇ. ਹਾਊਸ ਦੇ ਬਾਰੇ ਕੋਈ ਵੀ ਫੈਸਲਾ ਕੰਪਨੀ ਦਾ ਬੋਰਡ ਕਰੇਗਾ। ਕੰਪਨੀ ਦੇ ਸ਼ੇਅਰਧਾਰਕਾਂ ਨੇ ਜੇ. ਕੇ. ਹਾਊਸ ਨੂੰ ਕੰਪਨੀ ਦੇ ਪ੍ਰਵਰਤਕਾਂ ਅਤੇ ਪਰਿਵਾਰ ਵਾਲਿਆਂ ਨੂੰ ਵੱਡੀ ਛੂਟ 'ਤੇ ਵੇਚਣ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਹੈ। 
ਰੇਮੰਡ ਦੇ ਸ਼ੇਅਰਧਾਰਕਾਂ ਨੇ ਪੰਜ ਜੂਨ ਨੂੰ ਜੇ. ਕੇ. ਹਾਊਸ 'ਚ ਫਲੈਟ ਵੇਚਣ ਸੰਬੰਧੀ ਪ੍ਰਸਤਾਵ ਨੂੰ 97.67% ਦੇ ਬਹੁਮਤ ਨਾਲ ਅਸਵੀਕਾਰ ਕਰ ਦਿੱਤਾ। ਜੇ. ਕੇ. ਹਾਊਸ ਮੁੱਦੇ 'ਤੇ ਅੱਗੇ ਦੀ ਕਾਰਵਾਈ ਦੇ ਬਾਰੇ ਪੁੱਛੇ ਜਾਣ 'ਤੇ ਸਿੰਘਾਨਿਆ ਨੇ ਇੱਥੇ ਇਕ ਕਾਰਜਕ੍ਰਮ ਦੇ ਮੌਕੇ 'ਤੇ ਕਿਹਾ ਕਿ ਹੁਣ ਬੋਰਡ ਨੇ ਫੈਸਲਾ ਕਰਨਾ ਹੈ। ਅਸੀਂ ਇਕ ਪੇਸ਼ੇਵਰ ਕੰਪਨੀ 'ਚ ਹਾਂ ਜਿੱਥੇ ਕੰਪਨੀ ਸੰਚਾਲਨ ਦੇ ਉੱਚ ਮਾਨਕਾਂ ਦਾ ਪਾਲਣ ਹੁੰਦਾ ਹੈ। ਸਿੰਘਾਨਿਆ ਨੇ ਵੀ ਸ਼ੇਅਰਧਾਰਕਾਂ ਨੂੰ ਇਸ ਪ੍ਰਸਤਾਵ ਵਿਰੁੱਧ ਵੋਟ ਕਰਨ ਦੀ ਅਪੀਲ ਕੀਤੀ ਸੀ।