ਭਾਰਤ ਫੇਰੀ ਕਾਰਨ ਆਖਿਰ ਕਿਉਂ ਟਰੋਲ ਹੋਈ ਇਵਾਂਕਾ?

02/28/2020 2:38:19 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਉਹਨਾਂ ਦੀ ਬੇਟੀ ਇਵਾਂਕਾ ਟਰੰਪ ਤੇ ਜਵਾਈ ਜੈਰੇਡ ਕੁਸ਼ਨਰ ਵੀ ਨਾਲ ਆਏ ਸਨ। 25 ਫਰਵਰੀ ਨੂੰ ਇਥੋਂ ਵਾਪਸ ਅਮਰੀਕਾ ਜਾਣ ਤੋਂ ਬਾਅਦ ਇਵਾਂਕਾ ਨੇ ਭਾਰਤ ਦੀ ਸ਼ਲਾਘਾ ਵਿਚ ਪੋਸਟ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆਂ 'ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਵਾਂਕਾ ਨੇ ਟਵੀਟ ਕਰਕੇ ਭਾਰਤ ਦਾ ਧੰਨਵਾਦ ਕੀਤਾ ਸੀ। ਉਹਨਾਂ ਲਿਖਿਆ ਸੀ ਕਿ ਗਰਮਜੋਸ਼ੀ ਭਰੇ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ। ਅਸੀਂ ਤੁਹਾਡੇ ਖੂਬਸੂਰਤ ਦੇਸ਼ ਦਾ ਦੌਰਾ ਕੀਤਾ ਅਤੇ ਅਮਰੀਕਾ ਤੇ ਭਾਰਤ ਦੀ ਤਾਕਤ, ਭਾਵਨਾ ਤੇ ਏਕਤਾ ਦਾ ਜਸ਼ਨ ਮਨਾਇਆ। ਇਵਾਂਕਾ ਨੇ ਲਿਖਿਆ ਕਿ ਅਸੀਂ ਭਾਰਤ ਦੇ ਪੂਰੇ ਦੌਰੇ ਵਿਚ ਮਨੁੱਖੀ ਰਚਨਾਤਮਕਤਾ ਦੀਆਂ ਪ੍ਰਾਪਤੀਆਂ ਦੇ ਚਿੰਨ੍ਹ ਤੇ ਮਨੁੱਖੀ ਦਿਲ ਦੀ ਆਪਾਰ ਸਮਰਥਾ ਦੇ ਸਬੂਤ ਦੇਖੇ। ਇਸ ਦੌਰਾਨ ਇਵਾਂਕਾ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਦਾ ਜਵਾਬ ਦੇ ਰਹੀ ਸੀ। ਇਸ ਤੋਂ ਪਹਿਲਾਂ ਮੋਦੀ ਨੇ ਲਿਖਿਆ ਸੀ ਕਿ ਭਾਰਤ ਜੈਰੇਡ ਤੇ ਤੁਹਾਡੀ (ਇਵਾਂਕਾ) ਦੀ ਮੇਜ਼ਬਾਨੀ ਕਰਕੇ ਖੁਸ਼ ਹੈ। ਭਾਰਤ ਪ੍ਰਤੀ ਤੁਹਾਡੀ ਪਸੰਦ ਸਪੱਸ਼ਟ ਤੌਰ 'ਤੇ ਦਿਖਾਈ ਹੈ। ਔਰਤਾਂ ਨੂੰ ਮਜ਼ਬੂਤ ਬਣਾਉਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਦੇ ਲਈ ਮੇਰੀਆਂ ਸ਼ੁੱਭਕਾਮਨਾਵਾਂ। ਉਮੀਦ ਹੈ ਕਿ ਤੁਸੀਂ ਦੋਵੇਂ ਜਲਦੀ ਹੀ ਫਿਰ ਭਾਰਤ ਆਓਗੇ।

ਇਵਾਂਕਾ ਨੂੰ ਉਹਨਾਂ ਦੇ ਟਵੀਟ ਦੇ ਲਈ ਸੋਸ਼ਲ ਮੀਡੀਆ 'ਤੇ ਜਮਕੇ ਟਰੋਲ ਕੀਤਾ ਜਾ ਰਿਹਾ ਹੈ। ਲੋਕ ਭਾਰਤ ਦੌਰੇ ਵਿਚ ਅਮਰੀਕੀ ਜਨਤਾ ਦੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਤੇ ਦਿੱਲੀ ਦੀ ਹਿੰਸਾ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਉਹਨਾਂ ਨੂੰ ਘੇਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਅਮਰੀਕਾ ਦੇ ਲੱਖਾਂ ਟੈਕਸਦਾਤੇ ਸਰਕਾਰੀ ਪੈਸਿਆਂ 'ਤੇ ਇਵਾਂਕਾ ਤੇ ਜੈਰੇਡ ਦੀ ਇਸ ਯਾਤਰਾ ਦਾ ਸਮਰਥਨ ਨਹੀਂ ਕਰਦੇ ਹਨ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਇਹਨਾਂ ਦੋਵਾਂ ਨੂੰ ਨਹੀਂ ਚੁਣਿਆ ਤੇ ਨਾਲ ਹੀ ਉਸ ਇਸ ਯੋਗ ਹਨ। ਇਹਨਾਂ ਨੂੰ ਜੋ ਵੀ ਮਿਲਿਆ, ਉਹ ਸਿਰਫ ਨੇਪੋਟਿਜ਼ਮ ਕਾਰਨ ਹੀ ਮਿਲਿਆ ਹੈ।

ਇਕ ਹੋਰ ਯੂਜ਼ਰ ਨੇ ਲਿਖਿਆ ਕਿ ਰਾਜਕੁਮਾਰੀ, ਭਾਰਤ ਦੀ ਰਾਜਧਾਨੀ ਵਿਚ ਹਿੰਸਾ ਹੋਈ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਬੱਸ ਉਥੇ ਖੂਬਸੂਰਤ ਚੀਜ਼ਾਂ ਹੀ ਦੇਖੀਆਂ ਹੋਣਗੀਆਂ। ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਆਪਣੀ ਭਾਰਤ ਯਾਤਰਾ ਦੌਰਾਨ ਕੀ ਤੁਸੀਂ ਦਿੱਲੀ ਦੀਆਂ ਖਬਰਾਂ ਦੇਖੀਆਂ। ਇਕ ਯੂਜ਼ਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਪਿਛਲੇ ਸਾਲ 80 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ, ਇਸ ਦੇ ਬਾਵਜੂਦ ਤੁਸੀਂ ਸਾਡੇ ਟੈਕਸ ਦੇ ਪੈਸਿਆਂ ਨਾਲ ਘੁੰਮ ਰਹੀ ਹੋ। ਲੋਕ ਸਵਾਲ ਕਰ ਰਹੇ ਹਨ ਕਿ ਦੋ ਦੇਸ਼ਾਂ ਦੇ ਵਿਚਾਲੇ ਟ੍ਰੇਡ ਤੇ ਡਿਫੈਂਸ ਡੀਲ ਨੂੰ ਲੈ ਕੇ ਹੋਣ ਵਾਲੀ ਮੁਲਾਕਾਤ ਵਿਚ ਇਵਾਂਕਾ ਤੇ ਉਹਨਾਂ ਦੇ ਪਤੀ ਦਾ ਕੀ ਰੋਲ ਸੀ। 

Baljit Singh

This news is Content Editor Baljit Singh