ਇਵਾਂਕਾ ਟਰੰਪ ਨੇ ਮਹਿਲਾ ਅਧਿਕਾਰ ਸੁਧਾਰਾਂ ''ਤੇ ਸਾਊਦੀ ਅਰਬ, ਦੁਬਈ ਦੀ ਕੀਤੀ ਤਰੀਫ

02/16/2020 11:29:58 PM

ਵਾਸ਼ਿੰਗਟਨ/ਦੁਬਈ - ਇਵਾਂਕਾ ਟਰੰਪ ਨੇ ਮਹਿਲਾ ਅਧਿਕਾਰਾਂ ਵਿਚ ਅਹਿਮ ਸੁਧਾਰਾਂ ਨੂੰ ਲੈ ਕੇ ਅਮਰੀਕਾ ਦੇ ਸਹਿਯੋਗੀਆਂ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਸਮੇਤ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਦੀ ਐਤਵਾਰ ਨੂੰ ਤਰੀਫ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਦੁਬਈ ਵਿਚ ਮਹਿਲਾ ਉੱਦਮੀਆਂ ਅਤੇ ਖੇਤਰੀ ਨੇਤਾਵਾਂ ਦੇ ਸੰਮੇਲਨ ਵਿਚ ਬੋਲ ਰਹੀ ਸੀ। ਇਵਾਂਕਾ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਜਦ ਔਰਤਾਂ ਸਫਲਤਾ ਲਈ ਆਜ਼ਾਦ ਹੁੰਦੀਆਂ ਹਨ, ਤਾਂ ਪਰਿਵਾਰ ਤਰੱਕੀ ਕਰਦਾ ਹੈ, ਭਾਈਚਾਰਾ ਵੱਧਦਾ ਹੈ ਅਤੇ ਦੇਸ਼ ਮਜ਼ਬੂਤ ਬਣਦੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਅੱਜ ਅਮਰੀਕਾ ਵਿਚ ਔਰਤਾਂ ਸਮਾਜ ਦੇ ਹਰ ਖੇਤਰ ਵਿਚ ਮੋਹਰੀ ਹਨ।

ਪਿਛਲੇ ਸਾਲ ਅਮਰੀਕਾ ਦੀ ਕਿਰਤ ਸ਼ਕਤੀ ਵਿਚ ਮਰਦਾਂ ਦੀ ਤੁਲਨਾ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਅਤੇ ਨਵੀਆਂ ਨੌਕਰੀਆਂ ਵਿਚੋਂ 70 ਫੀਸਦੀ ਔਰਤਾਂ ਦੇ ਨਾਂ ਰਹੀਆਂ। ਹਾਲਾਂਕਿ, ਉਨ੍ਹਾਂ ਨੇ ਅਮਰੀਕਾ ਵਿਚ ਮਹੀਨੇਵਾਰ ਛੁੱਟੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਅਮਰੀਕਾ ਵਿਚ ਵਰਤਮਾਨ ਵਿਚ ਕੁਝ ਰਾਜ ਹੀ ਅਜਿਹੇ ਹਨ ਜੋ ਮਹੀਨੇਵਾਰ ਛੁੱਟੀਆਂ ਦਿੰਦੇ ਹਨ। ਇਵਾਂਕਾ ਨੇ ਆਪਣੇ ਸੰਬੋਧਨ ਵਿਚ ਮਰਦ ਰਿਸ਼ਤੇਦਾਰ ਦੀ ਇਜਾਜ਼ਤ ਦੇ ਬਿਨਾਂ ਔਰਤਾਂ ਨੂੰ ਵਿਦੇਸ਼ ਯਾਤਰਾ ਅਤੇ ਪਾਸਪੋਰਟ ਹਾਸਲ ਕਰਨ ਦੀ ਇਜਾਜ਼ਤ ਦੇਣ ਲਈ ਕਾਨੂੰਨ ਵਿਚ ਕੀਤੇ ਗਏ ਸੁਧਾਰ ਨੂੰ ਲੈ ਕੇ ਸਾਊਦੀ ਅਰਬ ਦੀ ਤਰੀਫ ਕੀਤੀ, ਜਿਥੇ 2018 ਵਿਚ ਔਰਤਾਂ ਦੇ ਕਾਰ ਚਲਾਉਣ 'ਤੇ ਲੱਗੀ ਰੋਕ ਵੀ ਹਟਾ ਲਈ ਗਈ ਸੀ। ਉਨ੍ਹਾਂ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਬਹਿਰੀਨ, ਜਾਰਡਨ, ਮੋਰੱਕੋ ਅਤੇ ਟਿਊਨੇਸ਼ੀਆ ਦੀ ਵੀ ਤਰੀਫ ਕੀਤੀ, ਜਿਨ੍ਹਾਂ ਨੇ ਮਹਿਲਾ ਅਧਿਕਾਰਾਂ ਨੂੰ ਲੈ ਕੇ ਕਾਨੂੰਨ ਵਿਚ ਸੁਧਾਰ ਕੀਤੇ ਹਨ।


Khushdeep Jassi

Content Editor

Related News