ਇਵਾਂਕਾ ਟਰੰਪ ਨੇ ਕੀਤੀ ਲਾਕਡਾਊਨ ਨਿਯਮਾਂ ਦੀ ਅਣਦੇਖੀ, ਨਿਊਜਰਸੀ ''ਚ ਮਨਾਇਆ ਤਿਓਹਾਰ

04/18/2020 1:05:33 AM

ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਧੀ ਇਵਾਂਕਾ ਨੇ ਵੀ ਸੋਸ਼ਲ ਡਿਸਟੈਂਸਿੰਗ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰ ਅਮਰੀਕੀ ਨਾਗਰਿਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨ ਲਈ ਉਤਸ਼ਾਹਿਤ ਕੀਤਾ ਸੀ। ਉਨ੍ਹਾਂ ਨੇ ਆਖਿਆ ਸੀ ਕਿ ਸਾਡੇ ਵਿਚੋਂ ਹਰ ਕੋਈ ਮਹਾਮਾਰੀ ਨੂੰ ਰੋਕਣ ਵਿਚ ਆਪਣੀ ਭੂਮਿਕਾ ਨਿਭਾਵੇ। ਕਿ੍ਰਪਾ ਘਰਾਂ ਵਿਚ ਹੀ ਰਹੋ ਪਰ ਉਹ ਖਦ ਹੀ ਲਾਕਡਾਊਨ ਦੇ ਨਿਯਮਾਂ ਦੀ ਅਣਦੇਖੀ ਕਰਦੀ ਪਾਈ ਗਈ। ਉਨ੍ਹਾਂ ਨੇ ਯਹੂਦੀ ਤਿਓਹਾਰ ਮਨਾਉਣ ਲਈ ਆਪਣੇ ਪਰਿਵਾਰ ਦੇ ਨਾਲ ਵਾਸ਼ਿੰਗਟਨ ਤੋਂ ਨਿਊਯਾਰਕ ਦੀ ਯਾਤਰਾ ਕੀਤੀ।

ਤਿਓਹਾਰ ਮਨਾਉਣ ਗਈ ਸੀ ਨਿਊਜਰਸੀ
38 ਸਾਲਾ ਇਵਾਂਕਾ ਅਤੇ ਉਨ੍ਹਾਂ ਦੇ ਯਹੂਦੀ ਪਤੀ ਜ਼ੈਰੇਡ ਕੁਸ਼ਨਰ ਰਾਸ਼ਟਰਪਤੀ ਵ੍ਹਾਈਟ ਹਾਊਸ ਵਿਚ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਕੰਮ ਕਰਦੇ ਹਨ। ਇਵਾਂਕਾ ਦੀ ਯਾਤਰਾ ਦੇ ਬਾਰੇ ਵਿਚ ਜਾਣਕਾਰੀ ਰੱਖਣ ਵਾਲੇ 2 ਕਰੀਬੀਆਂ ਨੇ ਦੱਸਿਆ ਕਿ ਉਹ ਪਤੀ ਅਤੇ 3 ਬੱਚਿਆਂ ਦੇ ਨਾਲ ਇਸ ਮਹੀਨੇ ਯਹੂਦੀ ਤਿਓਹਾਰ ਪਾਸੋਵਰ ਮਨਾਉਣ ਦੇ ਲਈ ਨਿਊਜਰਸੀ ਦੇ ਬੇਡਮਿੰਸਟਰ ਸਥਿਤ ਟਰੰਪ ਨੈਸ਼ਨਲ ਗੋਲਫ ਕਲੱਬ ਗਈ ਸੀ। ਇਹ ਯਾਤਰਾ ਅਜਿਹੇ ਵੇਲੇ ਕੀਤੀ ਗਈ, ਜਦ ਵਾਸ਼ਿੰਗਟਨ ਸ਼ਹਿਰ ਵਿਚ ਵੀ ਸਾਰੇ ਨਿਵਾਸੀਆਂ ਨੂੰ ਆਪਣੇ ਘਰਾਂ ਵਿਚ ਰਹਿਣ ਦਾ ਆਦੇਸ਼ ਜਾਰੀ ਹੈ।

PunjabKesari

ਰੱਦ ਕਰ ਦਿੱਤੀਆਂ ਗਈਆਂ ਸੀ ਦਾਵਤਾਂ
ਵਾਸ਼ਿੰਗਟਨ ਵਿਚ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦਾ ਆਦੇਸ਼ 1 ਅਪ੍ਰੈਲ ਤੋਂ ਪ੍ਰਭਾਵੀ ਹੈ। ਦੇਸ਼ ਭਰ ਵਿਚ 8 ਅਪ੍ਰੈਲ ਨੂੰ ਯਹੂਦੀ ਤਿਓਹਾਰ 'ਤੇ ਹੋਣ ਵਾਲੀਆਂ ਦਾਵਤਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਤਿਓਹਾਰ ਮਨਾਉਣ ਤੋਂ ਬਾਅਦ ਕੁਸ਼ਨਰ ਵ੍ਹਾਈਟ ਹਾਊਸ ਵਾਪਸ ਆਏ ਅਤੇ ਕੋਰੋਨਾ ਖਿਲਾਫ ਆਪਣੇ ਸਹੁਰੇ ਡੋਨਾਲਡ ਟਰੰਪ ਦੀ ਮੁਹਿੰਮ ਵਿਚ ਸਹਿਯੋਗ ਕਰ ਰਹੇ ਹਨ ਜਦਕਿ ਇਵਾਂਕਾ ਬੇਡਮਿੰਸਟਰ ਤੋਂ ਹੀ ਫੋਨ ਕਾਲ ਦੇ ਜ਼ਰੀਏ ਕੰਮ ਕਰ ਰਹੀ ਹੈ ਅਤੇ ਆਪਣੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰ ਰਹੀ ਹੈ।

ਬਚਾਅ ਵਿਚ ਉਤਰਿਆ ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਇਵਾਂਕਾ ਦੀ ਯਾਤਰਾ ਦਾ ਬਚਾਅ ਕਰਦੇ ਹੋਏ ਵੀਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਤਿਓਹਾਰ ਮਨਾਇਆ ਸੀ।ਉਨ੍ਹਾਂ ਦੀ ਯਾਤਰਾ ਅਧਿਕਾਰਕ ਨਹੀਂ ਸੀ। ਆਵਾਜਾਈ 'ਤੇ ਕੋਈ ਰਾਸ਼ਟਰ ਵਿਆਪੀ ਰੋਕ ਵੀ ਨਹੀਂ ਹੈ। ਉਥੇ ਹੀ ਨਿਊਜਰਸੀ ਦੇ ਗਵਰਨਰ ਫਿਲੀਪ ਪੀ ਮਰਫੀ ਨੇ ਹਾਲਾਂਕਿ ਪਿਛਲੇ ਮਹੀਨੇ ਲੋਕਾਂ ਤੋਂ ਅਪੀਲ ਕੀਤੀ ਸੀ ਕਿ ਜਦ ਤੱਕ ਆਵਾਜਾਈ 'ਤੇ ਲੱਗੀਆਂ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ ਉਦੋਂ ਤੱਕ ਲੋਕ ਯਾਤਰਾ ਕਰਨ ਤੋਂ ਗੁਰੇਜ਼ ਕਰਨ।

PunjabKesari


Khushdeep Jassi

Content Editor

Related News