ਸਮੁੰਦਰ ਵਿਚ 12 ਦਿਨ ਬਿਤਾਉਣ ਤੋਂ ਬਾਅਦ ਇਟਲੀ 147 ਪਰਵਾਸੀਆਂ ਨੂੰ ਕਰੇਗਾ ਕੁਆਰੰਟੀਨ

04/18/2020 2:39:14 PM

ਰੋਮ- ਇਤਾਲਵੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਮੁੰਦਰ ਵਿਚ 12 ਦਿਨ ਬਿਤਾ ਕੇ ਵਾਪਸ ਆਉਣ ਵਾਲੇ 147 ਪਰਵਾਸੀਆਂ ਦੇ ਇਕ ਸਮੂਹ ਨੂੰ ਕੁਆਰੰਟੀਨ ਕੀਤਾ ਜਾਵੇਗਾ। ਜਰਮਨ ਚੈਰਿਟੀ ਸੀ-ਆਈ ਵਲੋਂ ਸੰਚਾਲਿਤ ਏਲਨ ਕੁਰਦੀ ਜਹਾਜ਼ 'ਤੇ ਸਵਾਰ ਪਰਵਾਸੀਆਂ ਨੂੰ ਸਿਸਿਲੀ ਦੇ ਟਾਪੂ 'ਤੇ ਪਮੇਰਲੋ ਦੀ ਇਤਾਲਵੀ ਬੰਦਰਗਾਹ ਵਿਚ ਟ੍ਰਾਂਸਫਰ ਕੀਤਾ ਜਾਵੇਗਾ।

ਲੋਕਾਂ ਨੂੰ ਯੂਰਪੀ ਸੰਘ ਦੇ ਵੱਖ-ਵੱਖ ਦੇਸ਼ਾਂ ਵਿਚ ਭੇਜਣ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਖਿਲਾਫ ਅਹਿਤਿਆਤੀ ਦੇ ਤੌਰ 'ਤੇ ਪੋਤ 'ਤੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਸਪੈਨਿਸ਼ ਐਨ.ਜੀ.ਓ. ਹਿਊਮਨਿਟੇਰੀਅਨ ਸੀ ਰੈਸਕਿਊ ਵਲੋਂ ਚਲਾਏ ਜਾਣ ਵਾਲੇ ਏਟਾ ਮਾਰੀ ਜਹਾਜ਼ ਨੂੰ 36 ਬਚਾਏ ਗਏ ਪਰਵਾਸੀਆਂ ਦੇ ਨਾਲ ਲੈਮਪਸੁਸਾ ਤੋਂ ਸਿਸਿਲੀ ਦੇ ਪੱਛਮ ਵਿਚ ਜਾਣ ਦੇ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਕਈ ਲੋਕਾਂ ਨੂੰ ਪਹਿਲਾਂ ਹੀ ਮੈਡੀਕਲ ਕਾਰਣਾਂ ਕਰਕੇ ਪੋਤ ਤੋਂ ਕੱਢਿਆ ਜਾ ਚੁੱਕਿਆ ਹੈ। ਕੋਰੋਨਾਵਾਇਰਸ ਦੇ ਕਹਿਰ ਦੇ ਕਾਰਣ ਦੇਸ਼ ਦੀਆਂ ਬੰਦਰਗਾਹਾਂ ਨੂੰ ਬੰਦ ਕਰਨ ਤੋਂ ਬਾਅਦ ਇਤਾਲਵੀ ਅਧਿਕਾਰੀਆਂ ਨੇ ਇਥੇ ਆਉਣ ਵਾਲੇ ਪਰਵਾਸੀਆਂ ਨੂੰ ਵੱਖਰਾ ਕਰਨ ਲਈ ਕਿਹਾ ਹੈ।

ਏਲਨ ਕੁਰਦੀ ਵਿਚ ਰਹਿਣ ਵਾਲੇ ਲੋਕ ਨਿਰਾਸ਼ ਹੋ ਗਏ ਹਨ, ਜਿਸ ਤੋਂ ਬਾਅਦ ਕਈ ਲੋਕਾਂ ਨੂੰ ਸਿਹਤ ਸਮੱਸਿਆਵਾਂ ਦੇ ਕਾਰਣ ਉਥੋਂ ਕੱਢਿਆ ਗਿਆ ਹੈ। ਉਥੇ ਹੀ ਵੀਰਵਾਰ ਨੂੰ ਇਕ ਵਿਅਕਤੀ ਨੇ ਤੱਟ 'ਤੇ ਪਹੁੰਚਣ ਦੇ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਉਸ ਨੂੰ ਸਪੈਨਿਸ਼ ਅਧਿਕਾਰੀਆਂ ਵਲੋਂ ਬਚਾਇਆ ਗਿਆ। ਕਈ ਸਿਆਸੀ ਪ੍ਰਤੀਨਿਧੀਆਂ ਨੇ ਮਹਾਮਾਰੀ ਨਾਲ ਨਿਪਟਣ ਲਈ ਸਿਹਤ ਤੇ ਮਨੁੱਖੀ ਲੋੜਾਂ 'ਤੇ ਧਿਆਨ ਦੇਣ ਦਾ ਸੱਦਾ ਦਿੱਤਾ ਹੈ। 
ਦੱਸ ਦਈਏ ਕਿ ਅਮਰੀਕਾ ਤੋਂ ਬਾਅਦ ਇਟਲੀ ਵਿਚ ਕੋਰੋਨਾਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਇਟਲੀ ਵਿਚ 1,72,434 ਲੋਕ ਵਾਇਰਸ ਨਾਲ ਇਨਫੈਕਟਡ ਹਨ ਤੇ 22 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਜਦਕਿ ਫਰਾਂਸ ਵਿਚ 1,49,130 ਲੋਕ ਇਨਫੈਕਟਡ ਹਨ ਤੇ 18 ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ। 

Baljit Singh

This news is Content Editor Baljit Singh