ਇਟਲੀ : ਕੰਪਾਨੀਆਂ ਵਿਖੇ ਮਨਾਇਆ ਸਤਿਗੁਰੂ  ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ

03/23/2019 7:57:46 AM

ਰੋਮ, (ਕੈਂਥ)— ਗਰੀਬ ਅਤੇ ਮਜ਼ਲੂਮ ਲੋਕਾਂ ਲਈ ਸਾਰੀ ਜਿੰਦਗੀ ਸੰਘਰਸ਼ ਕਰਨ ਵਾਲੇ ਇਨਕਲਾਬੀ ਰਹਿਬਰ ਸਤਿਗੁਰੂ  ਰਵਿਦਾਸ ਮਹਾਰਾਜ ਜੀ ਦਾ 642ਵਾਂ ਆਗਮਨ ਪੁਰਬ ਇਲਾਕੇ ਭਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕੰਪਾਨੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋ (ਸਲੇਰਨੋ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਥਾਹ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਮਿਸ਼ਨਰੀ ਜੱਥੇ ਵਿਜੈ ਬ੍ਰਦਰਜ਼ ਸੰਗੀਤਕ ਗਰੁੱਪ ਅਤੇ ਨਰੇਜ ਕੁਮਾਰ ਸਲੋਫਰਾ ਵੱਲੋਂ ਗੁਰੂ ਜੀ ਦੇ ਇਨਕਲਾਬੀ ਜੀਵਨ ਸੰਬਧੀ ਆਪਣੀ ਬੁਲੰਦ ਅਤੇ ਸ਼ੁਰੀਲੀ ਆਵਾਜ਼ ਰਾਹੀਂ ਚਾਨਣਾ ਪਾਇਆ। ਇਸ ਮੌਕੇ ਮਿਸ਼ਨਰੀ ਪ੍ਰਾਚਰਕ ਬਲਜੀਤ ਭੋਰਾ ਅਤੇ ਅਸ਼ੋਕ ਲੱਧੜ ਨੇ ਸੰਗਤਾਂ ਨਾਲ ਗੁਰੂ ਜੀ ਦੇ ਮਿਸ਼ਨ ਪ੍ਰਤੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੋੜ ਹੈ ਸਾਨੂੰ ਗੁਰੂ ਜੀ ਦੀ ਵਿਚਾਰਧਾਰਾ ਸਮਝ ਕੇ ਉਸ ਅਨੁਸਾਰ ਸਮਾਜਿਕ ਪਰਿਵਰਤਨ ਲਿਆਉਣ ਦੀ ਤਦ ਹੀ ਸਾਡਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਸਕਦਾ ਹੈ। ਇਸ ਮੌਕੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਆਈਆਂ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।