ਇਟਲੀ : ਬਾਬਾ ਦਰਸ਼ਨ ਸਿੰਘ ਦੀ ਨਿੱਘੀ ਯਾਦ ਵਿਚ ਵਿਸ਼ਾਲ ਧਾਰਮਿਕ ਸਮਾਗਮ

09/21/2019 2:13:56 PM

ਮਿਲਾਨ, (ਸਾਬੀ ਚੀਨੀਆ)— ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਵਿਚ ਇਕ ਵਿਸ਼ਾਲ ਧਾਰਮਿਕ ਸਮਾਗਮ 22 ਸਤੰਬਰ ਐਤਵਾਰ ਨੂੰ ਇਟਲੀ ਦੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀ 1 ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਨਿਸ਼ਾਨ ਸਿੰਘ, ਕੀਰਤਨ ਸਿੰਘ, ਪਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਸੋਨੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬਾਬਾ ਦਰਸ਼ਨ ਸਿੰਘ ਦੀ ਯਾਦ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਯੂਰਪ ਦਾ ਪ੍ਰਸਿੱਧ ਕਵੀਸ਼ੀਰੀ ਜੱਥਾ ਭਾਈ ਸਤਪਾਲ ਸਿੰਘ ਗਰਚਾ, ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਸਾਥੀ ਆਈਆਂ ਸੰਗਤਾਂ ਨੂੰ ਵਾਰਾਂ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਉਣਗੇ।

ਦੱਸਣਯੋਗ ਹੈ ਕਿ ਲਵੀਨੀ 1 ਦੀਆਂ ਸੰਗਤਾਂ ਵੱਲੋਂ ਬਾਬਾ ਦਰਸ਼ਨ ਸਿੰਘ ਦੀ ਯਾਦ ਵਿਚ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਸੰਗਤਾਂ ਇਟਲੀ ਦੇ ਵੱਖ-ਵੱਖ ਹਿੱਸਿਆਂ 'ਚੋਂ ਪੁੱਜ ਕੇ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।