ਇਟਲੀ : ਪਹਿਲੇ ਤੀਜ ਫੈਸਟੀਵਲ 'ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ ਬੱਲੇ (ਤਸਵੀਰਾਂ)

07/25/2021 10:37:57 AM

ਮਿਲਾਨ/ਇਟਲੀ (ਸਾਬੀ ਚੀਨੀਆ): ਵਿਦੇਸ਼ਾਂ ਵਿੱਚ ਜਾ ਵੱਸੇ ਪੰਜਾਬੀਆਂ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀ ਵਿਰਸਾ ਕਿਸ ਤਰ੍ਹਾਂ ਵੱਸਦਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਬੋਲਗਰੇ ਵਿਚ ਪੰਜਾਬਣ ਮੁਟਿਆਰਾਂ ਵੱਲੋਂ ਕਰਵਾਏ ਤੀਜ ਫੈਸਟੀਵਲ ਵਿਚ ਪੰਜਾਬੀ ਪੁਸ਼ਾਕਾਂ ਵਿੱਚ ਸੱਜੀਆਂ ਮੁਟਿਆਰਾਂ ਨੇ ਸਾਉਣ ਮਹੀਨੇ ਦੇ ਚੜ੍ਹਦੇ ਹੀ ਤ੍ਰਿਝਣਾਂ ਦਾ ਮੇਲ ਕਰਵਾਕੇ ਇਕ ਤਰ੍ਹਾਂ ਨਾਲ ਇਟਲੀ ਵਿਚ ਹੀ ਪੰਜਾਬ ਬਣਾ ਦਿੱਤਾ। 

ਫੈਸਟੀਵਲ ਦੀ ਸਮਾਪਤੀ ਤੋਂ ਬਾਅਦ ਬਾਹਰ ਆਉਂਦੀਆਂ ਕੁਝ ਨਵ ਵਿਆਹੀਆਂ ਮੁਟਿਆਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਟਲੀ ਆ ਕੇ ਓਹ ਆਪਣੇ ਪੇਕੇ ਪਰਿਵਾਰ ਨੂੰ ਬਹੁਤ ਮਿਸ ਕਰ ਰਹੀਆਂ ਸਨ ਪਰ ਤੀਜ ਫੈਸਟੀਵਲ ਨੇ ਓੁਹਨਾਂ ਨੂੰ ਪੇਕੇ ਘਰ ਵਰਗੀਆਂ ਯਾਦਾਂ ਤਾਜੀਆ ਕਰਵਾ ਦਿੱਤੀਆਂ ਜੋ ਕਿ ਅਭੁੱਲ ਹਨ। 

ਪੜ੍ਹੋ ਇਹ ਅਹਿਮ ਖਬਰ -ਇਟਲੀ 'ਚ ਸਿੱਖ ਨੇ ਪਹਿਲੀ ਵਾਰ ਇੱਕੋ ਚੌਂਕੜੇ 'ਚ ਕੀਤੀ ਸ੍ਰੀ ਆਖੰਡ ਪਾਠ ਸਾਹਿਬ ਦੀ 50 ਘੰਟੇ ਨਿਰਸੁਆਰਥ ਸੇਵਾ 

ਪੰਜ+ਆਬ ਰੈਸਟੋਰੈਂਟ ਕਲਚੀਨਾਤੇ ਬੈਰਗਾਮੋ ਵਿਖੇ ਮੁਲਖ ਰਾਜ ਵਰਤੀਆ, ਪਰਮਜੀਤ ਸ਼ੰਮੀ ਦੇਸ਼ਰਾਜ, ਸੁਰਜੀਤ ਲਾਡੇ, ਰਮੇਸ਼ ਕੁਮਾਰ, ਬੱਗਾ ਖੰਨੇ ਵਾਲਾ, ਸੁਖਚੈਨ ਸਿੰਘ ਮਾਨ, ਗੋਲੂ ਮਾਨ, ਜਸਵਿੰਦਰ ਸਿੰਘ ਜੌਹਲ, ਨਰਿੰਦਰ ਸਿੰਘ ਨਿੰਦਾ, ਰਾਜਸਿਮਕ ਅਤੇ ਬੀਬੀਆਂ ਰੇਸ਼ਮਾ ਰਾਣੀ, ਪ੍ਰੋਮਿਲਾ ਦੇਵੀ, ਅਮਨਦੀਪ ਕੌਰ, ਕਮਲਜੀਤ ਕੌਰ ਆਦਿ ਦੇ ਯੋਗ ਪ੍ਰਬੰਧਾਂ ਹੇਠ ਕਰਵਾਇਆ ਤੀਜ ਫੈਸਟੀਵਲ ਆਏ ਮਹਿਮਾਨਾਂ ਲਈ ਯਾਦਗਾਰੀ ਹੋ ਨਿਬੜਿਆ। ਇਸ ਫੈਸਟੀਵਲ ਨੂੰ ਆਓੁਦੇ ਚੰਗੇ ਪ੍ਰਬੰਧਾਂ ਲਈ ਦੇਰ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਕੋਰੀਓ ਗਰਾਫੀ ਨਾਲ ਖ਼ੂਬ ਰੰਗ ਬੰਨ੍ਹਿਆ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਲਈ ਖਾਣ ਪੀਣ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ।

Vandana

This news is Content Editor Vandana