ਇਟਲੀ 'ਚ ਪੰਜਾਬਣ ਮੁਟਿਆਰ ਨੇ ਇਸ ਤਰ੍ਹਾਂ ਕੀਤੀ ਭਾਈਚਾਰੇ ਦੀ ਮਦਦ

04/22/2020 3:10:57 PM

ਮਿਲਾਨ/ਇਟਲੀ (ਸਾਬੀ ਚੀਨੀਆ): ਮੌਜੂਦਾ ਸਮੇਂ ਵਿਚ ਇਟਲੀ ਕੋਰੋਨਾਵਾਇਰਸ ਵਰਗੀ ਮਹਾਮਾਰੀ ਕਾਰਨ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਭਾਰਤੀ ਆਪਣੀ ਇਸ ਕਰਮ ਭੂਮੀ ਦੀ ਆਰਥਿਕ ਮਦਦ ਵਿਚ ਜੁੱਟੇ ਹੋਏ ਹਨ ਅਤੇ ਹਰ ਤਰ੍ਹਾਂ ਦੀ ਲੌਂੜੀਂਦੀ ਮਦਦ ਕਰਕੇ ਇਟਲੀ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ। ਜਿਨ੍ਹਾਂ ਵਿਚ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਲੰਗਰਾਂ ਤੋਂ ਇਲਾਵਾ ਹਜਾਰਾਂ ਯੂਰੋ ਦਾਨ ਵਜੋਂ ਦਿੱਤੇ ਜਾ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੀ ਡਾਕਟਰ ਨੂੰ ਪਰੇਡ ਨਾਲ ਕੀਤਾ ਗਿਆ ਸਨਮਾਨਿਤ (ਵੀਡੀਓ)

ਇਸ ਮੌਕੇ ਪੰਜਾਬ ਦੀ ਮੁਟਿਆਰ ਸੁਖਵਿੰਦਰ ਕੌਰ ਨੇ ਆਪਣੇ ਤੌਰ ‘ਤੇ ਕੋਈ ਹਜ਼ਾਰ ਦੇ ਕਰੀਬ ਮੂੰਹ ‘ਤੇ ਪਾਉਣ ਵਾਲੇ ਮਾਸਕ ਬਣਾ ਕੇ ਖੇਤੀ ਫਾਰਮਾਂ ਉੱਤੇ ਕੰਮ ਕਰ ਰਹੇ ਆਪਣੇ ਪੰਜਾਬੀ ਭਰਾਵਾਂ ਨੂੰ ਬਿਲਕੁਲ ਮੁਫ਼ਤ ਸੇਵਾ ਰੂਪ ਵਿਚ ਦਿੱਤੇ ਹਨ। ਸੁਖਵਿੰਦਰ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਸਿਲਾਈ ਦਾ ਕੰਮ ਆਉਂਦਾ ਹੈ ਤੇ ਇਸ ਔਖੀ ਘੜੀ ਵਿਚ ਜਦਕਿ ਸਾਰੇ ਸਟੋਰ ਬੰਦ ਹੋ ਚੁੱਕੇ ਹਨ ਤੇ ਕਿਤੋਂ ਮਾਸਕ ਨਹੀਂ ਮਿਲ ਰਹੇ, ਉਸਨੇ ਹੌਲੀ ਹੌਲੀ ਸ਼ੁਰੂ ਕਰ ਕੇ  ਹੁਣ ਤੱਕ ਆਪਣੇ ਗੁਆਂਢ ਤੋਂ ਲੈ ਕੇ ਹਜ਼ਾਰ ਦੇ ਕਰੀਬ ਮਾਸਕ ਬਣਾ ਕੇ ਲੋਕਾਂ ਨੂੰ ਦਿੱਤੇ ਹਨ। ਸੁਖਵਿੰਦਰ ਕੌਰ ਦੀ ਇਸ ਕੋਸ਼ਿਸ਼ ਕਰ ਕੇ ਜਿੱਥੇ ਲੋਕ ਉਸਦੀ ਵਾਹ ਵਾਹ ਕਰ ਰਹੇ ਹਨ ਉੱਥੇ ਉਹ ਦੂਜੀਆਂ ਔਰਤਾਂ ਲਈ ਇਕ ਮਿਸਾਲ ਵਜੋਂ ਵੀ ਪੇਸ਼ ਆ ਰਹੀ ਹੈ।
 


Vandana

Content Editor

Related News