ਕਿਸਾਨਾਂ ਦੇ ਹੱਕ ''ਚ ਉੱਤਰੇ ਇਟਲੀ ਦੇ ਪੰਜਾਬੀ, ਭਾਜਪਾ ਖ਼ਿਲਾਫ਼ ਗਰਜੇ ਕਿਸਾਨਾਂ ਦੇ ਪੁੱਤ

10/05/2020 11:07:28 AM

ਮਿਲਾਨ ,(ਸਾਬੀ ਚੀਨੀਆ)- ਭਾਰਤ ਸਰਕਾਰ ਵੱਲੋਂ ਦੇਸ਼ਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕੇ ਮਾਰ ਦੇ ਕਿਸਾਨ ਵਿਰੋਧੀ ਕਾਨੂੰਨ ਖ਼ਿਲਾਫ਼ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਖੇ ਹੋਏ ਰੋਸ ਮੁਜਾਹਰੇ ਵਿਚ ਕਿਸਾਨਾਂ ਦੇ ਪੁੱਤ ਨੇ ਜ਼ੋਰਦਾਰ ਮੁਜਾਹਰਾ ਕੀਤਾ। ਉਨ੍ਹਾਂ ਆਪਣੇ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਦੇਸ਼ ਦੀਆਂ ਮਾੜੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ।

ਇਸ ਮੌਕੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ, ਜਿਸ ਵਿਚ ਬੋਲਦੇ ਹੋਏ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵਲੋਂ ਸਤਾਏ ਅੱਜ ਅਸੀਂ ਵਿਦੇਸ਼ਾਂ ਵਿਚ ਆਉਣ ਲਈ ਮਜਬੂਰ ਹੋਏ ਹਾਂ । ਜੇ ਸਾਨੂੰ ਉੱਥੇ ਹੀ ਰੁਜ਼ਗਾਰ ਮਿਲਦਾ ਤਾਂ ਪ੍ਰਦੇਸੀ ਨਾ ਹੁੰਦੇ । ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਜਿੱਥੇ ਉਨ੍ਹਾਂ ਦੇ ਪਿਉ-ਦਾਦੇ ਸੜਕਾਂ 'ਤੇ ਉੱਤਰੇ ਹੋਏ ਹਨ, ਉੱਥੇ ਉਨ੍ਹਾਂ ਦੇ ਪੁੱਤ ਵਿਦੇਸ਼ਾਂ ਵਿਚ ਰੋਸ-ਮੁਜਾਹਰੇ ਕਰਕੇ ਇਸ ਕਿਸਾਨ ਅਤੇ ਮਜ਼ਦੂਰ ਵਿਰੋਧੀ ਬਿੱਲ ਨੂੰ ਵਾਪਸ ਕਰਵਾ ਕੇ ਹੀ ਸਾਹ ਲੈਣਗੇ। 

ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਵਾਪਸ ਨਾ ਲਿਆ ਤਾਂ ਆਉਂਦੇ ਦਿਨਾਂ ਵਿਚ ਯੂ. ਐੱਨ. ਏ. ਅੱਗੇ ਵੀ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਨਰਿੰਦਰ ਸਿੰਘ ਤਾਜਪੁਰੀ,ਅਮਨਜੀਤ ਸਿੰਘ ਬੈਰਗਾਮੋ,ਸੰਦੀਪ ਗਿੱਲ,ਹੈਪੀ ਮੱਲਪੁਰ ,ਦੀਪਾ ਬੱਜੋ , ਜੋਰਾਵਰ ਸਿੰਘ ਅਤੇ ਜੁਝਾਰ ਸਿੰਘ ਨੌਜਵਾਨ ਮੌਜੂਦ ਸਨ। 
 

Lalita Mam

This news is Content Editor Lalita Mam