ਇਟਲੀ ''ਚ ਸਕੇ ਭਰਾਵਾਂ ਦੀਆਂ ਇਕੋ ਸਮੇਂ ਉੱਠੀਆਂ ਅਰਥੀਆਂ, ਗਮਗੀਨ ਹੋਇਆ ਮਾਹੌਲ

09/21/2019 7:17:09 PM

ਮਿਲਾਨ (ਇਟਲੀ) (ਸਾਬੀ ਚੀਨੀਆ)— ਉੱਤਰੀ ਇਟਲੀ 'ਚ ਇਕ ਦੁੱਧ ਡੇਅਰੀ 'ਤੇ ਕੰਮ ਕਰਦਿਆਂ 4 ਪੰਜਾਬੀਆਂ ਦੀਆਂ ਅਚਾਨਕ ਹੋਈਆਂ ਮੌਤਾਂ ਨੇ ਦੇਸ਼ ਵਿਦੇਸ਼ 'ਚ ਵੱਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅੱਜ ਉਸ ਵੇਲੇ ਮਾਹੌਲ ਹੋਰ ਵੀ ਗਮਗੀਨ ਹੋ ਗਿਆ ਜਦੋਂ ਪ੍ਰੇਮ ਸਿੰਘ (48) ਤੇ ਤਰਸੇਮ ਸਿੰਘ (45) ਦੀਆਂ ਮ੍ਰਿਤਕ ਦੇਹਾਂ ਬ੍ਰੇਸ਼ੀਆਂ ਦੇ ਚੀਮਤੈਰੋ 'ਚ ਅੰਤਿਮ ਸੰਸਕਾਰ ਲਈ ਪੁੱਜੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਹੋਰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ।

ਦੱਸਣਯੋਗ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਉਸ ਦੁੱਧ ਡੇਅਰੀ ਦੇ ਮਾਲਕ ਸਨ, ਜਿੱਥੇ ਗੋਬਰ ਟੈਂਕ ਸਾਫ ਕਰਦਿਆ ਦੋ ਹੋਰ ਕਰਮਚਾਰੀਆ ਹਰਮਿੰਦਰ ਸਿੰਘ ਤੇ ਮਨਜਿੰਦਰ ਸਿੰਘ ਦੀ ਗੈਸ ਚੜ੍ਹਨ ਨਾਲ ਬੇਵਕਤੀ ਮੌਤ ਹੋ ਗਈ। ਇਹ ਦੌਵੇ ਮ੍ਰਿਤਕ ਭਰਾ ਆਪਣੇ ਪੂਰੇ ਪਰਿਵਾਰ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਇਟਲੀ ਰਹਿੰਦੇ ਸਨ, ਜਿੱਥੇ ਉਨ੍ਹਾਂ ਦਾ ਦੁੱਧ ਦੇ ਕਾਰੋਬਾਰ 'ਚ ਵੱਡਾ ਨਾਂ ਸੀ ਤੇ ਉਹ ਕਰਤਾਰਪੁਰ ਦੇ ਨਾਮਾ ਪਿੰਡ ਚੀਮੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਨੇੜਲੇ ਰਿਸ਼ਤੇਦਾਰ, ਸਥਾਨਿਕ ਅਧਿਕਾਰੀ ਤੇ ਭਾਰਤੀ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਮੌਜੂਦ ਹੋਏ, ਜਿਨ੍ਹਾਂ ਵੱਲੋ ਸਕੇ ਭਰਾਵਾਂ ਨੂੰ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ।


Baljit Singh

Content Editor

Related News