ਇਟਲੀ ਪੁਲਸ ਨੇ 33 ''ਚਾਈਨੀਜ਼ ਮਾਫੀਆ'' ਦੇ ਲੋਕਾਂ ਨੂੰ ਕੀਤਾ ਗ੍ਰਿਫਤਾਰ

Friday, Jan 19, 2018 - 12:44 PM (IST)

ਰੋਮ— ਇਟਲੀ ਪੁਲਸ ਨੇ ਚਾਈਨੀਜ਼ ਮਾਫੀਆ ਦੇ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਲੋਕਾਂ 'ਤੇ ਦੋਸ਼ ਹੈ ਕਿ ਇਹ ਲੋਕ ਚੀਨ ਵਿਚ ਬਣਿਆ ਸਮਾਨ ਇੱਥੇ ਲਿਆ ਕੇ ਵੇਚਦੇ ਸਨ। ਅੱਜ ਸਵੇਰੇ ਤੜਕੇ ਇ੍ਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ''ਚੀਨ ਟਰੱਕ'' ਆਪਰੇਸ਼ਨ ਇਕ ਜਾਂਚ ਦਾ ਹਿੱਸਾ ਹੈ ਜੋ 2011 ਵਿਚ ਸ਼ੁਰੂ ਹੋਇਆ ਸੀ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ 'ਤੇ ਇਕ ਅਪਰਾਧਕ ਸੰਗਠਨ ਨਾਲ ਸਬੰਧ ਹੋਣ ਦੇ ਦੋਸ਼ ਵੀ ਲੱਗੇ ਹਨ। ਪੁਲਸ ਦਾ ਕਹਿਣਾ ਹੈ ਕਿ 21 ਹੋਰ ਲੋਕਾਂ ਦੀ ਜਾਂਚ ਹੋ ਰਹੀ ਹੈ।
ਪੁਲਸ ਮੁਤਾਬਕ ਇਸ ਸਮੂਹ ਨੇ ਆਪਣਾ ਕੰਮ ਪਹਿਲਾਂ ਟਸਕਨ ਸ਼ਹਿਰ ਪ੍ਰਾਟੋ ਵਿਚ ਸ਼ੁਰੂ ਕੀਤਾ ਅਤੇ ਫਿਰ ਇਟਲੀ ਦੀ ਰਾਜਧਾਨੀ ਰੋਮ, ਫਲੋਰੈਂਸ, ਮਿਲਾਨ, ਪਡੁਆ, ਅਤੇ ਪੀਸਾ ਤੱਕ ਇਸ ਦਾ ਕਾਰੋਬਾਰ ਵਧਾਆਿ। ਉਨ੍ਹਾਂ ਨੇ ਫਰਾਂਸ ਅਤੇ ਸਪੇਨ ਵਿਚ ਵੀ ਕੰਮ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਵੀ ਸ਼ਾਮਲ ਹਨ।


Related News