ਕੋਰੋਨਾ ਤੋਂ ਬਚਣ ਦਾ ਬਿਹਤਰੀਨ ਜੁਗਾੜ, ਸ਼ਖਸ ਨੇ ਪਹਿਨੀ ਡਿਸਕ (ਵੀਡੀਓ)

03/15/2020 4:01:38 PM

ਰੋਮ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਖੌਫ ਫੈਲਿਆ ਹੋਇਆ ਹੈ। ਇਸ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਐਲਾਨਿਆ ਹੈ।ਲੋਕਾਂ ਨੂੰ ਬਚਾਅ ਲਈ ਲਗਾਤਾਰ ਹੱਥ ਧੋਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। ਇਟਲੀ, ਸਪੇਨ, ਫਰਾਂਸ ਸਮੇਤ ਕਈ ਥਾਵਾਂ 'ਤੇ ਲੋਕ ਘਰਾਂ ਵਿਚ ਕੈਦ ਹੋ ਗਏ ਹਨ। ਇਸ ਵਿਚ ਰੋਮ ਦੇ ਇਕ ਸ਼ਖਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਵਾਇਰਸ ਤੋਂ ਬਚਣ ਲਈ ਇਕ ਅਨੋਖਾ ਜੁਗਾੜ ਕੱਢਿਆ।

 

ਬਜ਼ਾਰ ਵਿਚ ਲੋਕਾਂ ਤੋਂ ਦੂਰੀ ਬਣਾਈ ਰੱਖਣ ਲਈ ਸ਼ਖਸ 1 ਮੀਟਰ ਦੇ ਘੇਰੇ ਵਾਲੀ ਵੱਡੀ ਜਿਹੀ ਡਿਸਕ ਪਾ ਕੇ ਘੁੰਮ ਰਿਹਾ ਸੀ। ਇਸ ਕਾਰਨ ਉਸ ਦੇ 1 ਮੀਟਰ ਦੇ ਦਾਇਰੇ ਵਿਚ ਕੋਈ ਵਿਅਕਤੀ ਨਹੀਂ ਪਹੁੰਚ ਪਾ ਰਿਹਾ ਸੀ। ਇੱਥੇ ਦੱਸ ਦਈਏ ਕਿ ਇਟਲੀ ਉਹਨਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਕੋਰੋਨਾਵਾਇਰਸ ਦੀ ਮਾਰ ਸਭ ਤੋਂ ਜ਼ਿਆਦਾ ਹੈ। ਇਸ ਵਾਇਰਸ ਕਾਰਨ ਇਟਲੀ ਵਿਚ ਹੁਣ ਤੱਕ 1,441 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਭਾਰਤ ਵਿਚ 107 ਮਾਮਲੇ ਦਰਜ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਯਾਤਰੀ ਨੇ ਕੰਡਕਟਰ 'ਤੇ ਥੁੱਕਿਆ, ਕਿਹਾ-'ਨਹੀ ਲੈ ਸਕਦਾ ਟਿਕਟ'

ਦੁਨੀਆ ਭਰ ਦੀ ਗੱਲ ਕਰੀਏ ਤਾਂ ਇਸ ਜਾਨਲੇਵਾ ਵਾਇਰਸ ਦੇ ਇਨਫੈਕਸ਼ਨ ਕਾਰਨ ਹੁਣ ਤੱਕ 1,56,766 ਲੋਕ ਇਨਫੈਕਟਿਡ ਦੱਸੇ ਜਾ ਰਹੇ ਹਨ।ਇਸ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 5,900 ਦੇ ਪਾਰ ਜਾ ਚੁੱਕੀ ਹੈ। ਇਸ ਮਹਾਮਾਰੀ ਦੀ ਚਪੇਟ ਵਿਚ ਕਰੀਬ 137 ਦੇਸ਼ ਹਨ। ਇਸ ਬੀਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਫਿਲਹਾਲ ਬਾਜ਼ਾਰ ਵਿਚ ਉਪਲਬਧ ਨਹੀਂ ਹੈ।

Vandana

This news is Content Editor Vandana