ਇਟਲੀ 'ਚ ਲੋਕਾਂ ਨੇ ਡਾਕਟਰਾਂ ਤੇ ਨਰਸਾਂ ਲਈ ਤਾੜੀਆਂ ਵਜਾ ਕੇ ਗਾਏੇ ਗੀਤ

03/15/2020 1:29:06 PM

ਰੋਮ/ਇਟਲੀ (ਕੈਂਥ): ਮਹਾਮਾਰੀ ਕੋਰੋਨਾ ਨਾਲ ਅੱਜ ਇਟਲੀ ਬਹੁਤ ਹੀ ਨਾਜੁਕ ਸਥਿਤੀ ਵਿਚੋ ਗੁਜਰ ਰਿਹਾ ਹੈ। ਜਿੱਥੇ ਹਜਾਰਾਂ ਲੋਕ ਇਸ ਬਿਮਾਰੀ ਨਾਲ ਪੀੜਤ ਹਨ, ਇਹਨਾਂ ਲੋਕਾਂ ਦੀ ਸਾਭ ਸੰਭਾਲ ਲਈ ਇਟਾਲੀਅਨ ਡਾਕਟਰ ਅਤੇ ਨਰਸ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਡਬਲ ਸ਼ਿਫ਼ਟਾਂ ਡਿਊਟੀ ਕਰ ਰਹੇ ਹਨ। ਇਹਨਾਂ ਦੇ ਸਨਮਾਨ ਲਈ ਅੱਜ ਇਟਲੀ ਵਾਸੀਆਂ ਵੱਲੋਂ ਆਪਣੇ ਘਰਾਂ ਦੀਆਂ ਖਿੜਕੀਆਂ ਖੋਲ੍ਹ ਕੇ ਤਾੜੀਆਂ ਵਜਾ ਕੇ ਗੀਤ ਗਾਏ ਗਏ ਅਤੇ ਦੁਆਵਾਂ ਕੀਤੀਆਂ ਗਈਆਂ। 

ਰੋਮ, ਮਿਲਾਨ, ਸਿਸਲੀ ਵਿਚ ਲੋਕ ਆਪਣੇ ਘਰ ਦੀਆਂ ਛੱਤਾਂ ਅਤੇ ਬਾਲਕੋਨੀ ਤੋਂ ਗਾਣੇ ਗਾ ਰਹੇ ਹਨ। ਇਹਨਾਂ ਹਰ ਉਮਰ ਵਰਗ ਦੇ ਆਮ ਲੋਕਾਂ ਦੇ ਨਾਲ ਇਟਲੀ ਦੇ ਸੈਲਿਬ੍ਰਿਟੀ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਦੇ 20 ਨਵੇਂ ਮਾਮਲੇ, ਅਮਰੀਕਾ 'ਚ 'ਰਾਸ਼ਟਰੀ ਪ੍ਰਾਰਥਨਾ ਦਿਵਸ' ਦਾ ਐਲਾਨ

ਇੱਥੇ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਸਰਕਾਰੀ ਹੁਕਮਾਂ ਦੀ ਪਾਲਣਾ ਕਰੀਏ ਅਤੇ ਬਗੈਰ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲੀਏ। ਫ਼ੋਨ 'ਤੇ ਆਪਣਿਆਂ ਦੇ ਸੰਪਰਕ ਵਿੱਚ ਰਹੀਏ।ਸਰਕਾਰੀ ਹੁਕਮਾਂ ਦੀ ਪਾਲਣਾ ਕਰਨੀ ਹੀ ਡਿਊਟੀ 'ਤੇ ਤਾਇਨਾਤ ਡਾਕਟਰਾਂ, ਨਰਸਾਂ ਤੇ ਬਾਕੀ ਟੀਮਾਂ ਦਾ ਸਹੀ ਸਨਮਾਨ ਹੈ ਜੋ ਇਸ ਮੁਸੀਬਤ ਦੀ ਘੜੀ ਵਿੱਚ ਸਮਾਜ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਜਲਦੀ ਹੀ ਇਸ ਮੁਸੀਬਤ ਵਿਚੋਂ ਬਾਹਰ ਨਿਕਲ ਸਕਾਂਗੇ।

Vandana

This news is Content Editor Vandana