ਇਟਲੀ : ਗੁਰਦੁਆਰਾ ਸਾਹਿਬ ਵਿਖੇ ਲੱਗਾ ਪਾਸਪੋਰਟ ਮੇਲਾ, ਭਾਰਤੀਆਂ ਨੇ ਲਿਆ ਲਾਭ

05/21/2018 9:20:48 AM

ਰੋਮ, (ਕੈਂਥ)— ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਂਸਾ ਇਟਲੀ ਵਿਖੇ ਭਾਰਤੀ ਅੰਬੈਂਸੀ ਮਿਲਾਨ ਵਲੋਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਇੱਕ ਵਿਸ਼ੇਸ ਪਾਸਪੋਰਟ ਕੈਂਪ ਲਗਾਇਆ ਗਿਆ।ਜਿਸ ਵਿਚ ਭਾਰਤੀ ਭਾਈਚਾਰੇ ਬਹੁ ਗਿਣਤੀ ਲੋਕਾਂ ਨੇ ਭਰਪੂਰ ਲਾਭ ਲਿਆ। ਇਸ ਕੈਂਪ ਮੌਕੇ 105 ਓ. ਸੀ.ਆਈ. ਕਾਰਡ 145 ਪਾਸਪੋਰਟ ਤਿਆਰ ਵੰਡੇ ਗਏ ਅਤੇ 140 ਓ. ਸੀ.ਆਈ. ਕਾਰਡਾਂ ਲਈ ਨਵੀਆਂ ਦਰਖਾਸਤਾਂ ਲਈਆਂ ਗਈਆਂ।

ਇਸ ਦੌਰਾਨ ਭਾਰਤੀ ਅੰਬੈਂਸੀ ਮਿਲਾਨ ਦੇ ਉੱਚ ਆਗੂਆਂ ਵੱਲੋਂ ਭਾਈਚਾਰੇ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ ਤੇ ਭਾਰਤੀ ਅੰਬੈਂਸੀ ਵਲੋਂ ਹਰ ਭਾਰਤੀ ਦੇ ਪਾਸਪੋਰਟ ਸੰਬੰਧੀ ਕਾਰਜ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੋਕੇ ਗੂਰਦੁਆਰਾ ਸਾਹਿਬ ਵਲੋਂ ਆਏ ਲੋਕਾਂ ਦੀ ਸੇਵਾ ਵਿੱਚ ਚਾਹ ਪਕੌੜਿਆਂ ਅਤੇ ਗੂਰੁ ਕੇ ਲੰਗਰ ਦੇ ਖਾਸ ਪ੍ਰਬੰਧ ਕੀਤੇ ।ਕੈਂਪ ਦੀ ਸਮਾਪਤੀ ਮੌਕੇ ਸਮੂਹ ਗੂਰਦੁਆਰਾ ਕਮੇਟੀ ਵਲੋਂ ਭਾਰਤੀ ਅੰਬੈਂਸੀ ਮਿਲਾਨ ਦੇ ਆਏ ਉਚ-ਅਧਿਕਾਰੀਆਂ ਦਾ ਸਨਮਾਨ ਚਿੰਨ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਇਸ ਪਾਸਪੋਰਟ ਕੈਂਪ ਦੇ ਆਯੋਜਨ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ।