ਇਟਲੀ ''ਚ ''ਪੰਜ ਪਾਣੀ'' ਗੀਤ ਹੋਇਆ ਰਿਲੀਜ਼

03/26/2019 12:13:17 PM

ਮਿਲਾਨ, (ਸਾਬੀ ਚੀਨੀਆ)— ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਪਾਣੀਆਂ ਅਤੇ ਦਰਿਆਵਾਂ ਦੀ ਵੰਡ ਕਾਰਨ ਪੰਜਾਬ ਦੇ ਘੱਟ ਚੁੱਕੇ ਗ੍ਰਾਫ ਦੇ ਵਿਸ਼ੇ 'ਤੇ ਆਧਾਰਿਤ ਇਟਲੀ ਵੱਸਦੇ ਉੱਘੇ ਸਾਹਿਤਕਾਰ ਤੇ ਗੀਤਕਾਰ ਬਿੰਦਰ ਕੋਲੀਆਂ ਵਾਲ ਵਲੋਂ ਰਚੇ ਗਏ ਨਵੇਂ ਗੀਤ 'ਪੰਜ ਪਾਣੀ' ਦਾ ਪੋਸਟਰ ਬੀਤੇ ਦਿਨ ਇਟਲੀ ਦੇ ਵਿਰੋਨਾ ਜ਼ਿਲ੍ਹੇ ਦੇ ਸ਼ਹਿਰ ਕਲਦੀਏਰੋ ਵਿਖੇ ਰਿਲੀਜ਼ ਕੀਤਾ ਗਿਆ। ਪੰਜਾਬ ਦੇ ਵਾਤਾਵਰਨ ਬਾਰੇ ਚਿੰਤਤ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਮਾਰਸ਼ਲ ਪ੍ਰੋਡਕਸ਼ਨ ਵਲੋਂ ਤਿਆਰ ਕੀਤੇ ਗਏ ਇਸ ਨਵੇਂ ਨਕੋਰ ਗੀਤ ਨੂੰ ਉੱਘੇ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਦਿਲ ਟੁੰਬਵੇਂ ਅੰਦਾਜ਼ ਵਿੱਚ ਗਾਇਆ ਹੈ।

ਗੀਤ ਦੇ ਪੇਸ਼ਕਰਤਾ ਸਾਬੀ ਚੀਨੀਆ ਨੇ ਇਕ ਵਾਰ ਫਿਰ ਇਕ ਸੱਜਰੇ ਤੇ ਮੋਲਿਕ ਵਿਸ਼ੇ ਨੂੰ ਪਹਿਲ ਦੇ ਕੇ ਇਸ ਗੀਤ ਰਾਹੀਂ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਸਫਲ ਉਪਰਾਲਾ ਕੀਤਾ ਹੈ । ਸੰਗੀਤ ਹਰੀ ਅਮਿਤ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਪੋਸਟਰ ਨੂੰ ਰਿਲੀਜ਼ ਕਰਦੇ ਸਮੇਂ ਵੱਖ-ਵੱਖ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਿਰ ਸਨ।ਇਸ ਮੌਕੇ ਗੀਤਕਾਰ ਬਿੰਦਰ ਕੋਲੀਆਂ ਵਾਲ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਤੇ ਹੱਕਾਂ ਲਈ ਚਿੰਤਤ ਅਤੇ ਵਾਤਾਵਰਨ ਪ੍ਰੇਮੀਆ ਲਈ ਇਹ ਗੀਤ ਇਕ ਤੋਹਫਾ ਸਾਬਿਤ ਹੋਵੇਗਾ।