ਬੁਲੰਦ ਹੌਂਸਲਿਆਂ ਵਾਲੀ ਅਪਾਹਜ ਲੂਈਸਾ ਇਟਲੀ ਦੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਤੌਰ ''ਤੇ ਸਨਮਾਨਿਤ

03/17/2021 6:14:48 PM

ਰੋਮ/ਇਟਲੀ (ਕੈਂਥ): ਉਂਝ ਤਾਂ ਲੜਕੀਆਂ ਅਜੋਕੇ ਸਮੇਂ ਵਿੱਚ ਲੜਕਿਆਂ ਦੇ ਬਰਾਬਰ ਆ ਰਹੀਆਂ ਹਨ, ਭਾਵੇਂ ਵਿਦਿਅਕ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ ਖੇਤਰ। ਇਟਲੀ ਵਿੱਚ ਕੋਰੋਨਾ ਲਾਗ ਦੀ ਬੀਮਰੀ ਦੇ ਚੱਲਦਿਆਂ ਇੱਕ ਅਪਾਹਜ਼ ਲੜਕੀ ਲੂਈਸਾ ਨੇ ਨਾ ਸਿਰਫ ਡਰੋਨ ਰੇਸਿੰਗ ਚੈਂਪੀਅਨਸ਼ਿਪ ਜਿੱਤੀ ਸਗੋਂ ਉਸ ਨੂੰ ਇਟਲੀ ਦੇ ਰਾਸ਼ਟਰਪਤੀ ਸਰਜੀੳ ਮੱਤਾਰੇਲਾ ਵੱਲੋਂ ‘ਅਲਫੇਰੇ ਦੇਲਾ ਰੇਪੁਬਲਿਕਾ’ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। 

ਲੂਈਸਾ ਤੋ ਇਲਾਵਾ 25 ਹੋਰ ਲੋਕਾਂ ਨੂੰ ਵੀ ਇਟਲੀ ਭਰ ਤੋਂ ਵੱਖ-ਵੱਖ ਗਤੀਵੀਧੀਆਂ ਲਈ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਵੱਖ-ਵੱਖ ਪੁਰਸਕਾਰਾਂ ਨਾਲ ਨਵਾਜ਼ਿਆ ਗਿਆ ਹੈ। ਲੂਈਸਾ ਨੇ ਕਿਹਾ ਕਿ ਉਹ ਜਦੋਂ ਡੇਢ ਸਾਲ ਦੀ ਸੀ ਉਹ ਇਕ ਬਿਮਾਰੀ ਨਾਲ ਪੀੜ੍ਹਤ ਹੋਣ ਮਗਰੋਂ ਵ੍ਹੀਲਚੇਅਰ 'ਤੇ ਰਹਿੰਦੀ ਹੈ। ਆਪਣੇ ਹੱਥਾਂ ਨਾਲ ਡਰੋਨ ਚਲਾਉਣ ਦੀ ਮੁਹਾਰਤ ਰੱਖਦੇ ਹੋਏ ਡਰੋਨ ਪਇਲਟ ਬਣੀ ਤੇ ਡਰੋਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੀ। 2018 ਵਿੱਚ ਇੱਕ ਸਰਕਟ 'ਤੇ ਇੱਕ ਮਿੰਟ ਵਿੱਚ 57 ਵਿਕਟਾਂ ਲੰਘਣ ਲਈ ਵਰਲਡ ਗਿੰਨੀਜ਼ ਰਿਕਾਰਡ ਨੂੰ ਵੀ ਜਿੱਤ ਲਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪਿਕਅੱਪ ਟਰੱਕ ਹੋਇਆ ਹਾਦਸਾਗ੍ਰਸਤ, 8 ਪ੍ਰਵਾਸੀਆਂ ਦੀ ਮੌਤ

ਲੂਈਸਾ ਨੇ ਦੱਸਿਆ ਕਿ ਉਸ ਨੇ ਇੱਕ ਖਿਡੌਣੇ ਦੇ ਡਰੋਨ ਨਾਲ ਸਾਲ 2015 ਵਿੱਚ ਸ਼ੁਰੂਆਤ ਕੀਤੀ ਸੀ ਅਤੇ ਹੌਲੀ-ਹੌਲੀ ਉਹ ਇਸ ਮੁਕਾਮ 'ਤੇ ਪਹੁੰਚ ਗਈ ਹੈ।ਲੂਈਸਾ ਵਲੋਂ ਖੁਸ਼ੀ ਜ਼ਹਿਰ ਕਰਦਿਆਂ ਇਟਲੀ ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ ਗਿਆ, ਦੂਜੇ ਪਾਸੇ ਇਟਲੀ ਦੇ ਸਥਾਨਕ ਮੀਡੀਆ 'ਤੇ ਵੀ ਇਸ ਅਪਾਹਜ ਲੜਕੀ ਦੇ ਹੌਂਸਲੇ ਦੀ ਲੋਕਾਂ ਵਲੋਂ ਤਰੀਫ਼ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

Vandana

This news is Content Editor Vandana