ਇਟਲੀ 'ਚ ਭਾਰਤੀ ਕੁਮਾਰ ਰਾਜੀਵ ਦੀ ਸ਼ੱਕੀ ਹਲਾਤਾਂ 'ਚ ਮੌਤ, ਮਾਮਲੇ 'ਚ ਭਾਰਤੀ ਜੋੜਾ ਸਲਾਖ਼ਾਂ ਪਿੱਛੇ

04/14/2020 1:43:50 PM

ਰੋਮ/ਇਟਲੀ (ਕੈਂਥ): ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਇਕ ਭਾਰਤੀ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਮਾਨਤੋਵਾ ਦੇ ਕਸਬਾ ਮੁਨਤੇਜੀਆਨਾ ਦੀ ਮਿਉਂਸਪਲ ਕਮੇਟੀ ਦੇ ਅਧੀਨ ਪੈਂਦੇ ਪਿੰਡ ਵਿਲਾ ਸਾਵੀਉਲਾ ਵਿਖੇ ਰਹਿ ਰਹੇ ਭਾਰਤੀ ਕੁਮਾਰ ਰਾਜੀਵ ਆਪਣੇ ਘਰ ਵਿਚ ਸ਼ੱਕੀ ਹਲਾਤਾਂ ਵਿਚ ਮ੍ਰਿਤਕ ਪਾਇਆ ਗਿਆ ਜੋ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ । 43 ਸਾਲਾ ਮ੍ਰਿਤਕ ਕੁਮਾਰ ਰਾਜੀਵ ਦੇ ਘਰ ਵਿਚੋਂ ਉਠਦਾ ਧੂੰਆਂ ਦੇਖ ਕੇ ਗੁਆਢੀਆਂ ਨੇ ਫਾਇਰ ਕਰਮਚਾਰੀਆਂ ਨੂੰ ਬੁਲਾਇਆ, ਜੋ ਘਰ ਦਾ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ।

PunjabKesari

ਅੰਦਰ ਦਾਖਲ ਹੁੰਦੇ ਹੀ ਕਰਮਚਾਰੀਆਂ ਨੇ ਮ੍ਰਿਤਕ ਕੁਮਾਰ ਰਾਜੀਵ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ਵਿਚ ਲੈ ਲਈ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮ੍ਰਿਤਕ ਕੁਮਾਰ ਰਾਜੀਵ ਦੇ ਸਿਰ 'ਤੇ ਕਿਸੇ ਭਾਰੀ ਨਾਲ ਵਾਰ ਕੀਤਾ ਗਿਆ ਹੈ। ਪੁਲਸ ਵਲੋਂ ਕੁਦਰਤੀ ਮੌਤ ਹੋਣ ਤੋਂ ਇਨਕਾਰ ਕੀਤਾ ਗਿਆ ਤੇ ਇਸ ਨੂੰ ਕਤਲ ਦੇ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ । ਜਦਕਿ ਉਸ ਦੇ ਗੁਆਂਢ ਵਿਚ ਹੀ ਰਹਿੰਦੇ ਭਾਰਤੀ ਪੰਜਾਬੀ ਪਤੀ-ਪਤਨੀ ਤੋਂ ਪਹਿਲਾਂ ਸਿਰਫ ਪੁੱਛ-ਪੜਤਾਲ ਹੀ ਕੀਤੀ ਗਈ। ਇਸ ਜੋੜੇ ਦਾ ਮਿ੍ਤਕ ਨਾਲ ਕੁਝ ਦਿਨ ਪਹਿਲਾਂ ਕੋਈ ਝਗੜਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਜਿਸ ਨੂੰ ਆਧਾਰ ਬਣਾਕੇ ਜਦੋਂ ਪੁਲਸ ਨੇ ਸਾਰੇ ਕੇਸ ਦੀ ਬਾਰੀਕੀ ਨਾਲ ਘੋਖ ਕੀਤੀ ਤਾਂ ਉਹਨਾਂ ਭਾਰਤੀ ਜੋੜੇ ਨੂੰ ਹੱਤਿਆ ਦਾ ਕਥਿਤ ਕਸੂਰਵਾਰ ਮੰਨਿਆ।ਪੰਜਾਬੀ ਜੋੜਾ ਜਿਸ ਵਿੱਚ ਐਸ ਸਿੰਘ (45) ਤੇ ਐਨ ਕੌਰ (32) ਸ਼ਾਮਿਲ ਹਨ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤੇ ਹਨ ਜਿੱਥੇ ਕਿ ਮਾਣਯੋਗ ਸਥਾਨਕ ਅਦਾਲਤ ਉਹਨਾਂ ਨੂੰ ਸਾਰੇ ਕੇਸ ਦੀ ਅਸਲੀਅਤ ਜਾਣਕੇ ਹੀ ਸਜ਼ਾ ਦੱਸੇਗੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਲਈ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ- ਸਿੱਖ ਧਰਮ 'ਚ ਸਮਾਨਤਾ ਅਤੇ ਮਾਣ ਦੇ ਮੁੱਲ ਸ਼ਾਮਲ ਹਨ : ਫਿਲ ਮਰਫੀ


Vandana

Content Editor

Related News