ਪਹਿਲੀ ਵਾਰ ਇਟਲੀ ਦੇ ਉੱਤਰ ਤੋਂ ਦੱਖਣ ਤੱਕ ਤੇਜ਼ ਰਫ਼ਤਾਰ ਰੇਲ ਗੱਡੀ 3 ਜੂਨ ਤੋਂ ਸ਼ੁਰੂ

05/26/2020 5:56:57 PM

ਰੋਮ (ਦਲਵੀਰ ਕੈਂਥ): ਕੋਵਿਡ-19 ਨੇ ਇਟਲੀ ਵਿੱਚ ਰਹਿਣ ਬਸੇਰਾ ਕਰਦੇ ਬਾਸ਼ਿੰਦਿਆਂ ਦੀ ਜ਼ਿੰਦਗੀ ਦੀ ਰਫ਼ਤਾਰ ਬੇਸ਼ੱਕ ਹੌਲੀ ਕਰ ਦਿੱਤੀ ਸੀ ਪਰ ਹੁਣ ਇਸ ਰਫ਼ਤਾਰ ਨੂੰ ਪਹਿਲਾਂ ਤੋਂ ਤੇਜ਼ ਕਰਨ ਜਾ ਰਹੀਆਂ ਹਨ ਇਟਲੀ ਦੀਆਂ ਰੇਲ ਕੰਪਨੀਆਂ। ਜਿਹੜੀਆਂ ਕਿ ਇਟਲੀ ਦੇ ਉਹਨਾਂ ਇਲਾਕਿਆਂ ਵਿੱਚ ਤੇਜ ਰਫ਼ਤਾਰ ਰੇਲ ਗੱਡੀਆਂ ਚਲਾਉਣ ਜਾ ਰਹੀਆਂ ਹਨ ਜਿੱਥੇ ਕਿ ਪਹਿਲਾਂ ਜਲਦੀ ਪਹੁੰਚਣ ਲਈ ਸਿਰਫ਼ ਹਵਾਈ ਜਹਾਜ਼ ਦੀਆਂ ਸੇਵਾਵਾਂ ਹੀ ਲੈਣੀਆਂ ਪੈਂਦੀਆਂ ਸਨ। ਇਸ ਸਾਲ ਜੂਨ ਮਹੀਨੇ ਤੋਂ ਇਟਲੀ ਦੀ ਤੇਜ਼ ਰਫ਼ਤਾਰ ਰੇਲ ਗੱਡੀ "ਇਤਲੋ" ਅਤੇ "ਟ੍ਰੇਨ ਇਤਾਲੀਅਨ" ਨੇ ਐਲਾਨ ਕੀਤਾ ਹੈ ਕਿ ਉਹ ਜੂਨ ਤੋਂ ਆਪਣਾ ਇਟਲੀ ਦੇ ਉੱਤਰ ਤੋਂ ਦੱਖਣ ਤੱਕ ਤੇਜ਼ ਰਫ਼ਤਾਰ ਰੂਟ ਸ਼ੁਰੂ ਕਰਨ ਜਾ ਰਹੀਆਂ ਹਨ, ਜਿਸ ਨਾਲ ਕਿ ਇਟਲੀ ਵਾਸੀਆਂ ਨੂੰ ਹੁਣ ਉਹ ਸਫ਼ਰ ਵੀ ਰੇਲ ਗੱਡੀ ਵਿੱਚ ਸੌਖਾ ਤੇ ਸੁਹਾਵਣਾ ਲੱਗੇਗਾ ਜਿਹੜਾ ਪਹਿਲਾਂ ਉਨਾਂ ਨੂੰ ਸਾਰਾ ਦਿਨ ਆਉਣ-ਜਾਣ ਵਿੱਚ ਪ੍ਰੇਸ਼ਾਨ ਕਰਦਾ ਸੀ।

PunjabKesari

"ਟ੍ਰੇਨ ਇਤਾਲੀਅਨ "ਇਟਲੀ ਦੇ ਸ਼ਹਿਰ ਤੂਰੀਨ (ਉੱਤਰ) ਤੋਂ ਸ਼ਹਿਰ ਰਿਜੋਕਲਾਬਰੀਆ (ਦੱਖਣ) ਤੱਕ 1363 ਕਿਲੋਮੀਟਰ ਦੇ ਕਰੀਬ ਇਸ ਰੂਟ ਉਪੱਰ 3 ਜੂਨ ਨੂੰ ਆਪਣੀ ਤੇਜ਼ ਰਫ਼ਤਾਰ ਸੇਵਾ ਸ਼ੁਰੂ ਕਰਨ ਜਾ ਰਹੀ ਹੈ ।ਇਸ ਤਰ੍ਹਾਂ ਹੀ ਇਟਲੀ ਦੀ ਤੇਜ ਰਫ਼ਤਾਰ ਰੇਲ ਗੱਡੀ "ਇਤਲੋ "ਵੀ 14 ਜੂਨ ਤੋਂ ਇਟਲੀ ਵਾਸੀਆਂ ਲਈ ਇਸ ਰੂਟ ਤੂਰੀਨ ਤੋਂ ਰਿਜੋਕਲਾਬਰੀਆ ਤੱਕ ਆਪਣੀਆਂ ਸੇਵਾਵਾਂ ਦੇਣ ਜਾ ਰਹੀ ਹੈ।ਇਟਲੀ ਸਰਕਾਰ ਨੇ ਇਸ ਸੇਵਾ ਉਪੱਰ ਖੁਸ਼ੀ ਪ੍ਰਗਟ ਕੀਤੀ ਹੈ ਤੇ ਆਸ ਪ੍ਰਗਟ ਕੀਤੀ ਹੈ ਕਿ ਲੋਕ ਇਸ ਰੂਟ ਦਾ ਭਰਪੂਰ ਆਨੰਦ ਲੈਣਗੇ।ਇਸ ਤੋਂ ਪਹਿਲਾਂ ਤੇਜ਼ ਰਫ਼ਤਾਰ ਰੇਲ ਗੱਡੀਆਂ ਸਿਰਫ਼ ਕੰਪਾਨੀਆਂ ਸੂਬੇ ਦੇ ਸ਼ਹਿਰ ਸਲੇਰਨੋ ਤੱਕ ਹੀ ਜਾਂਦੀਆਂ ਸਨ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ IBM ਵਿਗਿਆਨੀ ਰਾਜੀਵ ਜੋਸ਼ੀ ਬਣੇ 'inventor of the year'

"ਟ੍ਰੇਨ ਇਤਾਲੀਅਨ" ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜੂਨ ਵਿੱਚ ਹੋਰ ਰੂਟਾਂ ਉਪੱਰ ਵੀ ਰੇਲ ਸੇਵਾਵਾਂ ਦੁੱਗਣੀਆਂ ਕਰ ਰਹੇ ਹਨ ਤਾਂ ਜੋ ਲੋਕ ਕੋਵਿਡ-19 ਕਾਰਨ ਜ਼ਿੰਦਗੀ ਵਿੱਚ ਆਈ ਖੜੋਤ ਨੂੰ ਜਲਦ ਸਮੇਟ ਸਕਣ ਤੇ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਨੂੰ ਸਮੇਂ ਦੇ ਨਾਲ ਚਲਾ ਸਕਣ।ਉਹ ਆਪਣੇ ਯਾਤਰੀਆਂ ਨੂੰ ਕੋਵਿਡ-19 ਤੋਂ ਬਚਾਅ ਲਈ ਇੱਕ ਵਿਸ਼ੇਸ਼ ਸੁਰੱਖਿਆ ਕਿੱਟ ਵੀ ਮੁਹੱਈਆ ਕਰਵਾਉਣਗੇ ਜਿਸ ਵਿੱਚ ਮਾਸਕ, ਹੈਂਡ ਸੈਨੇਟਾਈਜ਼ਰ, ਦਸਤਾਨੇ ਅਤੇ ਡਿਸਪੋਜੇਬਲ ਹੈੱਡਰਸਟ ਵੀ ਹੋਵੇਗਾ।ਇਟਲੀ ਸਰਕਾਰ ਨੇ ਤਾਲਾਬੰਦੀ ਦੌਰਾਨ ਤੇਜ਼ ਰਫ਼ਤਾਰ ਰੇਲ ਗੱਡੀਆਂ ਨੂੰ ਪਹਿਲਾਂ ਬੰਦ ਕਰ ਦਿੱਤਾ ਸੀ।ਜ਼ਿਕਰਯੋਗ ਹੈ ਕਿ ਪਹਿਲਾਂ ਇਟਲੀ ਦੇ ਦੱਖਣ ਤੋਂ ਉੱਤਰ ਵਿੱਚ ਰੇਲ ਗੱਡੀ ਰਾਹੀਂ ਜਾਣ ਲਈ ਯਾਤਰੀਆਂ ਨੂੰ ਰੇਲ ਗੱਡੀ ਬਦਲ ਕੇ ਹੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਸੀ ਪਰ ਹੁਣ ਤੇਜ਼ ਰਫ਼ਤਾਰ ਰੇਲ ਗੱਡੀਆਂ ਦੇ ਇਸ ਰੂਟ ਉਪੱਰ ਚੱਲਣ ਨਾਲ ਯਾਤਰੀ ਜਿੱਥੇ ਉਸ ਖੱਜਲ ਖੁਆਰੀ ਤੋਂ ਬਚਣਗੇ ਉੱਥੇ ਹੀ ਇਹਨਾਂ ਰੇਲ ਗੱਡੀਆਂ ਰਾਹੀਂ ਯਾਤਰੀਆਂ ਦੇ ਸਮੇਂ ਦਾ ਵੀ ਬਚਾਅ ਹੋਵੇਗਾ।


ਪੜ੍ਹੋ ਇਹ ਅਹਿਮ ਖਬਰ- ਕਈ ਹੋਰ ਅਣਜਾਣ ਵਾਇਰਸਾਂ ਦੇ ਹੋ ਸਕਦੇ ਹਨ ਹਮਲੇ, ਕੋਰੋਨਾ 'ਛੋਟਾ ਮਾਮਲਾ' : ਚੀਨੀ ਮਾਹਰ


Vandana

Content Editor

Related News