ਵਿਦੇਸ਼ ਜਾਣ ਵਾਲਿਆਂ ਦੀਆਂ ਬਣੀਆਂ ਮੌਜਾਂ, ਇਟਲੀ ਨੇ ਖੋਲ੍ਹੇ ਦਰਵਾਜੇ

03/15/2019 12:01:09 PM

ਰੋਮ/ਇਟਲੀ (ਕੈਂਥ)— ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲ੍ਹਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵੱਲੋਂ ਤਾਰੀਕ ਐਲਾਨਣ ਦਾ ਇੰਤਜਾਰ ਕਰ ਰਹੇ ਹਨ। ਇਟਲੀ ਸਰਕਾਰ ਵੱਲੋਂ ਮੌਸਮੀ ਕੰਮਾਂ ਵਾਲੇ ਕਾਮਿਆਂ ਦੀ ਮੰਗ ਨਾਲ ਲੋੜਵੰਦ ਲੋਕਾਂ ਦੇ ਨਾਲ-ਨਾਲ ਉਹਨਾਂ ਏਜੰਟਾਂ ਦੇ ਚਿਹਰਿਆਂ ਉੱਪਰ ਵੀ ਚਾਰ ਗੁਣਾ ਲਾਲੀ ਛਾਅ ਗਈ ਹੈ ਜਿਹਨਾਂ ਕਿ ਇਹਨਾਂ ਪੇਪਰਾਂ ਵਿੱਚੋਂ ਮੋਟੀ ਕਮਾਈ ਕਰਨ ਦੇ ਸੁਪਨੇ ਸਜਾਏ ਹੋਏ ਹਨ।ਇਟਲੀ ਦੇ ਇਹਨਾਂ ਮੌਸਮੀ ਕੰਮਾਂ ਵਾਲੇ ਪੇਪਰਾਂ ਦਾ ਕੋਟਾ ਚਾਹੇ ਕਰੀਬ 38,500 ਹੀ ਹੈ ਪਰ ਇਹਨਾਂ ਪੇਪਰਾਂ ਦੀ ਆੜ ਵਿਚ ਭੋਲੇ-ਭਾਲੇ ਅਤੇ ਲੋੜਵੰਦ ਪੰਜਾਬੀਆਂ ਨੂੰ ਫਸਾਉਣ ਵਾਲੇ ਏਜੰਟਾਂ ਆਪਣੇ ਕਬੂਤਰਾਂ ਨੂੰ ਦਾਣਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।

ਜ਼ਿਕਰਯੋਗ ਹੈ ਕਿ ਜਿਹੜੇ ਪਹਿਲਾਂ ਇਹਨਾਂ ਸੀਜ਼ਨ ਵਾਲੇ ਪੇਪਰਾਂ ਉਪੱਰ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਆਏ ਹਨ ਉਹਨਾਂ ਵਿਚ ਬਹੁਤੇ ਪੰਜਾਬੀ ਨੌਜਵਾਨ ਇਟਲੀ ਦੇ ਪੇਪਰ ਪੱਕੇ ਪੇਪਰ ਨਾ ਬਣਨ ਕਾਰਨ ਦਰ-ਦਰ ਦੀਆਂ ਠੋਕਰਾਂ ਖਾਉਣ ਲਈ ਬੇਵੱਸ ਹਨ।ਮੀਡੀਆ ਨਾਲ ਆਪਣੇ ਦੁੱਖ ਸਾਂਝੇ ਕਰਦਿਆਂ ਇਟਲੀ ਪਹਿਲਾਂ ਆਏ ਸੀਜ਼ਨ ਵਾਲੇ ਪੇਪਰਾਂ ਉਪੱਰ ਪੰਜਾਬੀ ਨੌਜਵਾਨਾਂ ਨੇ ਆਪਣਾ ਦੁੱਖ ਦੱਸਿਆ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਭਾਰਤ ਤੋਂ ਇਟਲੀ ਸੀਜ਼ਨ ਵਾਲੇ ਪੇਪਰਾਂ ਉਪੱਰ ਆਉਂਦੇ ਹਨ ਉਹ ਤਾਂ ਸੱਚ ਨਹੀ ਦੱਸਦੇ, ਜਿਸ ਕਾਰਨ ਇਟਲੀ ਆ ਕੇ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਹੈ। 

ਏਜੰਟਾਂ ਦੇ ਮਿੱਠੇ ਲਾਰਿਆਂ ਦਾ ਸ਼ਿਕਾਰ ਨੌਜਵਾਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਟਲੀ ਆਉਣ ਤੋਂ ਪਹਿਲਾਂ ਸੀਜ਼ਨ ਵਾਲੇ ਪੇਪਰਾਂ ਨੂੰ ਜਮਾਂ ਕਰਵਾਉਣ ਅਤੇ ਪੇਪਰ ਬਦਲਾਉਣ ਦੀ ਗੱਲ ਜ਼ਰੂਰ ਕਰਕੇ ਆਓ ਨਹੀਂ ਤਾਂ ਫਿਰ ਬਾਅਦ ਵਿਚ ਇਟਲੀ ਵਿਚ ਏਜੰਟ ਰੱਜ ਕੇ ਖੱਜਲ -ਖੁਆਰ ਕਰਦੇ ਹਨ।

Kainth

This news is Reporter Kainth