ਇਟਲੀ ਦੇ ਡਾਕਟਰਾਂ ਨੇ ਲੋਕਾਂ ਨੂੰ ਕਿਹਾ-'ਤੁਸੀ ਘਰ ਬੈਠੋ ਅਸੀਂ ਤੁਹਾਡੇ ਲਈ ਹਸਪਤਾਲ ਬੈਠੇ ਹਾਂ'

04/02/2020 10:57:51 AM

ਰੋਮ (ਕੈਂਥ): ਇਟਲੀ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਜ਼ਾਰਾਂ ਲੋਕਾਂ ਦੀ ਜਿੰਦਗੀ ਬਚਾਉਣ ਲਈ ਦੂਜਾ ਰੱਬ ਸਮਝੇ ਜਾਂਦੇ ਡਾਕਟਰ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਹਨ। ਜਿਸ ਲਈ ਇਟਲੀ ਇਹਨਾਂ ਡਾਕਟਰਾਂ ਦੀ ਸੋਸ਼ਲ ਮੀਡੀਏ ਰਾਹੀਂ ਭਰਪੂਰ ਪ੍ਰਸ਼ੰਸਾ ਕਰ ਰਿਹਾ ਹੈ।ਲੋਕਾਂ ਦੀ ਜਾਨ ਬਣਾਉਣ ਲਈ ਇਟਲੀ ਦੀ ਸਰਕਾਰ, ਪੁਲਸ, ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਜਿਸ ਜੀਅ-ਜਾਨ ਤੇ ਨਿਸ਼ਕਾਮ ਭਾਵਨਾ ਨਾਲ ਕੰਮ ਰਹੇ ਹਨ, ਉਹ ਅਸਲ ਵਿਚ ਹੀ ਮਰੀਜ਼ਾਂ ਲਈ ਮਸੀਹਿਆਂ ਵਾਂਗਰ ਹਨ।

ਇਟਲੀ ਸਰਕਾਰ ਜਿੱਥੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਬਿਨਾਂ ਦੇਰੀ ਮਿੰਟੋ-ਮਿੰਟੀ ਵਿਸ਼ੇਸ਼ ਹਸਪਤਾਲ ਖੜ੍ਹੇ ਕਰ ਰਹੀ ਹੈ ਉੱਥੇ ਇਟਲੀ ਦੇ ਡਾਕਟਰ ਤੇ ਨਰਸਾਂ ਵੀ ਇਟਲੀ ਵਾਸੀਆਂ ਨੂੰ ਵਾਰ-ਵਾਰ ਇਹ ਅਪੀਲ ਕਰ ਰਹੇ ਹਨ ਕਿ ਕੋਰੋਨਾਵਾਇਰਸ ਮੁਕਤ ਇਟਲੀ ਕਰਨ ਲਈ ਲੋਕਾਂ ਕੁਝ ਨਹੀਂ ਕਰਨਾ, ਸਿਰਫ਼ ਆਪਣੇ ਘਰਾਂ ਵਿੱਚ ਬੈਠਣਾ ਹੈ। ਅਸੀਂ ਤੁਹਾਡੇ ਲਈ ਹੀ ਹਸਪਤਾਲਾਂ ਵਿੱਚ ਸੇਵਾ ਲਈ ਬੈਠੇ ਹਾਂ।ਜ਼ਿਕਰਯੋਗ ਹੈ ਕਿ ਹੁਣ ਤੱਕ ਇਟਲੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਨੇ 105792 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ ਤੇ 12428 ਲੋਕਾਂ ਨੂੰ ਮੌਤ ਦਾ ਦੈਂਤ ਬਣ ਨਿਗਲ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨੀ ਵਿਗਿਆਨੀ ਦਾ ਦਾਅਵਾ, 4 ਹਫਤਿਆਂ 'ਚ ਘੱਟ ਹੋਣਗੇ ਕੋਵਿਡ-19 ਦੇ ਮਾਮਲੇ

ਇਸ ਕੁਦਰਤੀ ਕਹਿਰ ਨਾਲ ਛਿੜੀ ਜੰਗ ਵਿੱਚ ਲੋਕਾਂ ਨੂੰ ਮੌਤ ਤੋਂ ਬਚਾਉਣ ਲਈ ਇਟਲੀ ਪੁਲਸ, ਪ੍ਰਸ਼ਾਸ਼ਨ ਤੇ ਡਾਕਟਰ ਹੀ ਅਜਿਹੇ ਸਿਪਾਹੀ ਹਨ ਜਿਹੜੇ ਕਿ ਦਿਨ-ਰਾਤ ਬਿਨਾਂ ਕੁਝ ਖਾਧੇ, ਬਿਨਾਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਲੋਕਾਂ ਨੂੰ ਜੀਵਨ ਦਾਨ ਦੇ ਰਹੇ ਹਨ। ਇਟਲੀ ਦੇ ਸੋਸ਼ਲ ਮੀਡੀਏ ਰਾਹੀਂ ਇਹਨਾਂ ਡਾਕਟਰਾਂ ਦੀ ਬਹਾਦੁਰੀ ਤੇ ਬੁਲੰਦ ਹੌਸਲਿਆਂ ਵਾਲੇ ਜਿੱਤ ਦੇ ਨਿਸ਼ਾਨ ਬਣਾਉਂਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਉਹਨਾਂ ਲੋਕਾਂ ਨੂੰ ਵੀ ਇਹਨਾਂ ਮਸੀਹਿਆਂ ਵਾਂਗਰ ਕੰਮ ਕਰਨ ਵਾਲੇ ਇਨਸਾਨ ਲਈ ਵੀ ਦਿਲੋਂ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ, ਜਿਹੜੇ ਇਸ ਸਮੇਂ ਆਪਣੇ ਪਰਿਵਾਰਾਂ ਨਾਲ ਘਰਾਂ ਵਿੱਚ ਕੋਰੋਨਾਵਾਇਰਸ ਤੋਂ ਸੁੱਰਖਿਅਤ ਹਨ।ਇਟਲੀ ਵਿੱਚ ਇਸ ਔਖੀ ਘੜੀ ਵਿੱਚ ਕਈ ਡਾਕਟਰ ਲੋਕਾਂ ਨੂੰ ਜੀਵਨ ਦਿੰਦੇ ਆਪ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।

Vandana

This news is Content Editor Vandana