ਇਟਲੀ ਦੇ ਸਕਦਾ ਹੈ ਆਵਾਜਾਈ ''ਤੇ ਛੋਟ, ਸਿਹਤ ਅਧਿਕਾਰੀ ਨੇ ਜਾਰੀ ਕੀਤਾ ਅਲਰਟ

05/30/2020 9:16:49 AM

ਰੋਮ- ਇਟਲੀ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿਚ ਗਿਰਾਵਟ ਵਿਚਕਾਰ ਪਾਬੰਦੀਆਂ ਵਿਚ ਦਿੱਤੀ ਜਾਣ ਵਾਲੀ ਢਿੱਲ ਨੂੰ ਲੈ ਕੇ ਉੱਚ ਸਿਹਤ ਅਧਿਕਾਰੀ ਨੇ ਚਿੰਤਾ ਪ੍ਰਗਟ ਕੀਤੀ ਹੈ। ਸਿਹਤ ਅਧਿਕਾਰੀ ਨੇ ਅਗਲੇ ਹਫਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਵਾਜਾਈ 'ਤੇ ਦਿੱਤੀ ਜਾ ਰਹੀ ਢਿੱਲ 'ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਥਿਤੀਆਂ ਫਿਰ ਵਿਗੜ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਲਰਟ ਰਹਿਣ ਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹਾਲਾਂਕਿ ਅਜੇ ਇਹ ਨਿਸ਼ਚਿਤ ਨਹੀਂ ਹੈ ਪਰ ਇਸ ਨਾਲ ਕੋਰੋਨਾ ਵਾਇਰਸ ਦੀ ਚੁਣੌਤੀ ਵੱਧ ਸਕਦੀ ਹੈ। ਇਟਲੀ ਦੇ ਨੈਸ਼ਨਲ ਹੈਲਥ ਇੰਸਟੀਚਿਊਟ ਦੇ ਮੁਖੀ ਸਿਲਿਵਿਓ ਬਰੂਸਫੇਰੋ ਨੇ ਹੇਠਲੇ ਸਦਨ ਵਿਚ ਇਹ ਜਾਣਕਾਰੀ ਦਿੱਤੀ ਕਿ ਨਿਸ਼ਚਿਤ ਰੂਪ ਨਾਲ ਦੇਸ਼ ਨੂੰ ਕੋਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਹੁਣ ਕੋਰੋਨਾ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ ਪਰ ਫਿਰ ਵੀ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਨਵੇਂ ਸਾਧਨ ਲੱਭਣ ਦੀ ਜ਼ਰੂਰਤ ਹੈ। 
 

Lalita Mam

This news is Content Editor Lalita Mam