ਇਟਲੀ ਨੇ ਕੋਰੋਨਾ ਦੇ ਦੂਜੇ ਦੌਰ ਦੇ ਸ਼ੱਕ ਵਿਚਾਲੇ ਤਿਆਰ ਕੀਤੇ ਦੁਗਣੇ ਵੈਂਟੀਲੇਟਰ

04/30/2020 3:15:26 AM

ਰੋਮ - ਇਟਲੀ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਦੇ ਪ੍ਰਮੁੱਖ ਅਧਿਕਾਰੀ ਨੇ ਆਖਿਆ ਹੈ ਕਿ ਜੇਕਰ ਦੇਸ਼ਾਂ ਵਿਚ ਹੋਲੀ-ਹੋਲੀ ਨਵੇਂ ਸਿਰੇ ਤੋਂ ਸਾਹਮਣੇ ਆ ਰਹੇ ਵਾਇਰਸ ਦੇ ਮਾਮਲੇ ਰਫਤਾਰ ਫੜ ਲੈਂਦੇ ਹਨ ਤਾਂ ਦੂਜੇ ਦੌਰ ਲਈ ਉਹ ਪਹਿਲਾਂ ਤੋਂ ਜ਼ਿਆਦਾ ਸਮਰੱਥਾ ਦੇ ਨਾਲ ਤਿਆਰ ਹੈ।

ਡੋਮੇਨਿਕੇ ਆਰਕਰੀ ਨੇ ਲੋਅਰ ਚੈਂਬਰ ਆਫ ਡਿਪਯੂਟੀਜ਼ ਵਿਚ ਆਖਿਆ ਕਿ ਇਟਲੀ ਦੇ 20 ਖੇਤਰਾਂ ਵਿਚ ਜਦ ਮੌਜੂਦਾ ਜ਼ਰੂਰਤ ਦੀ ਤੁਲਨਾ ਵਿਚ ਦੁਗਣੇ ਵੈਂਟੀਲੇਟਰ ਤਿਆਰ ਹਨ, ਉਥੇ ਮਹਾਮਾਰੀ ਆਉਣ ਤੋਂ ਪਹਿਲਾਂ ਦੇ ਵਿਚ 5200 ਬਿਸਤਰ ਵਾਲਾ ਹਸਪਤਾਲ ਗੰਭੀਰ ਹਾਲਾਤ ਦੇ ਮਰੀਜ਼ਾਂ ਲਈ ਸੀ, ਹੁਣ ਉਨ੍ਹਾਂ ਵੀ 9,000 ਕਰ ਲਿਆ ਗਿਆ ਹੈ। ਆਰਕਰੀ ਨੇ ਸੰਸਦ ਮੈਂਬਰ ਨੂੰ ਆਖਿਆ ਕਿ ਆਈ. ਸੀ. ਯੂ. ਵਿਚ ਬਿਸਤਰਿਆਂ ਦੀ ਗਿਣਤੀ 6 ਗੁਣਾ ਵਧਾ ਦਿੱਤੀ ਗਈ ਹੈ, ਉਥੇ ਵਾਇਰਸ ਰੋਗ ਅਤੇ ਫੇਫੜਿਆਂ ਦੇ ਰੋਕ ਦੇ ਵਾਰਡਾਂ ਵਿਚ ਵੀ ਬਿਸਤਰ ਇੰਨੇ ਹੀ ਵਧਾ ਦਿੱਤੇ ਗਏ ਹਨ। ਇਟਲੀ ਵਿਚ 4 ਮਈ ਤੋਂ ਫਿਰ ਤੋਂ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ।

Khushdeep Jassi

This news is Content Editor Khushdeep Jassi