ਇਟਲੀ : ਕੋਰੋਨਾ ਸੰਕਟ ਦੇ ਝੰਬੇ ਦੁਕਾਨਦਾਰ ਤੇ ਕਾਰੋਬਾਰੀਆਂ ਨੇ ਸੜਕਾਂ ''ਤੇ ਦਿੱਤਾ ਧਰਨਾ

5/13/2020 3:01:38 PM

ਰੋਮ, (ਕੈਂਥ)- ਕੋਵਿਡ-19 ਦੀ ਮਾਰ ਝੱਲ ਰਹੇ ਇਟਲੀ ਨੂੰ ਆਰਥਿਕ ਮੰਦਹਾਲੀ ਦੇ ਦੌਰ ਵਿੱਚੋ ਗੁਜ਼ਰਨਾ ਪੈ ਰਿਹਾ ਹੈ ਜਿਸ ਤੋਂ ਬਾਹਰ ਨਿਕਲਣ ਲਈ ਇਟਲੀ ਸਰਕਾਰ ਦਿਨ-ਰਾਤ ਅਜਿਹਾ ਤਾਣਾ ਬੁਣਨ ਦੀਆਂ ਬੁਣਤਾਂ ਬਣਾ ਰਹੀ ਹੈ ,ਜਿਸ ਨਾਲ ਦੇਸ਼ ਦੀ ਢਹਿ-ਢੇਰੀ ਹੁੰਦੀ ਜਾ ਰਹੀ ਆਰਥਿਕਤਾ ਨੂੰ ਜਲਦ ਸਥਿਰ ਕੀਤਾ ਜਾ ਸਕੇ ।ਇਟਲੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਕੋਵਿਡ-19 ਤੋਂ ਬਚਾਉਣ ਲਈ 60 ਦਿਨ ਲਾਕਡਾਊਨ ਕਰਨਾ ਪਿਆ ਜਿਸ ਕਾਰਨ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਘਾਟਾ ਪਿਆ ਤੇ ਹੁਣ ਵੀ ਪੈ ਰਿਹਾ ਹੈ ਕਿਉਂਕਿ ਸਰਕਾਰ ਨੇ 4 ਮਈ ਨੂੰ ਖੋਲ੍ਹੇ ਲਾਕਡਾਊਨ ਵਿੱਚ ਕੁਝ ਗਿਣੇ-ਚੁਣੇ ਕਾਰੋਬਾਰਾਂ ਨੂੰ ਹੀ ਚਲਾਉਣ ਦੀ ਇਜ਼ਾਜਤ ਦਿੱਤੀ ਸੀ ਤੇ ਹੁਣ 18 ਮਈ ਨੂੰ ਸਰਕਾਰ ਇਟਲੀ ਦੇ ਬਹੁਤੇ ਕਾਰੋਬਾਰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਨਾਲ ਚਲਾਉਣ ਲਈ ਹਰੀ ਝੰਡੀ ਦੇ ਰਹੀ ਹੈ ਤਾਂ ਜੋ ਲੋਕਾਂ ਦੀ ਜਿੰਦਗੀ ਪਹਿਲਾਂ ਵਾਂਗ ਹੀ ਖੁਸ਼ਹਾਲ ਹੋ ਸਕੇ ਪਰ 60 ਮਹੀਨਿਆਂ ਦੇ ਲਾਕਡਾਊਨ ਨੇ ਜਿੱਥੇ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਦਾ ਨੁਕਸਾਨ ਕੀਤਾ, ਉੱਥੇ ਹੀ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿਉਂਕਿ ਛੋਟੇ ਸਵੈ-ਕਿੱਤਾਕਾਰ ਜਿਨ੍ਹਾਂ ਨੂੰ ਆਪਣੇ ਕੰਮਕਾਰ ਚਲਾਉਣ ਲਈ 18 ਮਈ ਤੋਂ ਸਰਕਾਰੀ ਇਜ਼ਾਜ਼ਤ ਮਿਲ ਰਹੀ ਹੈ, ਉਹ ਕਰੀਬ 75 ਦਿਨਾਂ ਤੋਂ ਕੰਮਕਾਰ ਬੰਦ ਕਰਕੇ ਘਰ ਬੈਠੇ ਹਨ ।

PunjabKesari

ਪਿਛਲੇ 75 ਦਿਨਾਂ ਤੋਂ ਉਨ੍ਹਾਂ ਨੂੰ ਆਮਦਨ ਕੋਈ ਨਹੀਂ ਪਰ ਦੁਕਾਨ ਦਾ ਕਿਰਾਇਆ,ਬਿਜਲੀ ਬਿੱਲ ਅਤੇ ਕਾਮਿਆਂ ਦੀ ਤਨਖਾਹ ਵਰਗੇ ਖਰਚੇ ਸਿਰ ਉੱਪਰ ਖੜ੍ਹੇ ਹਨ। ਇਟਲੀ ਦੀ ਰਾਜਧਾਨੀ ਰੋਮ ਵਿਖੇ ਕੋਰੋਨਾ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ 300 ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਦੁੱਖੀ ਹੋਕੇ ਇਟਲੀ ਸਰਕਾਰ ਨੂੰ ਆਪਣੇ ਦੁੱਖ ਦਾ ਪ੍ਰਗਟਾਵਾ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਕੀਤਾ ਅਤੇ ਕਿਹਾ ਕਿ ਕਿਸ ਤਰ੍ਹਾਂ 18 ਮਈ ਨੂੰ ਆਪਣੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਖੋਲ੍ਹਣ ਜਦੋਂ ਕਿ ਉਨ੍ਹਾਂ ਦੀਆਂ ਜੇਬਾਂ ਖਾਲੀ ਹਨ ।ਸਰਕਾਰ ਨਾਲ ਰੋਸ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਮਿਲੀ।ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਕਾਰੋਬਾਰ ਨੂੰ ਬਹਾਲ ਕਰਨ ਲਈ ਸਹਾਇਤਾ ਕਰੇ , ਸਰਕਾਰ ਉਨ੍ਹਾਂ ਨੂੰ ਸਬਸਿਡੀ ਵਾਲਾ ਕਰਜ਼ਾ 10 ਸਾਲ ਲਈ ਮੁਹੱਈਆ ਕਰੇ। ਵਿਖਾਵਾਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਰੋਮ ਸ਼ਹਿਰ ਵਿੱਚ ਕਈ ਥਾਂ ਗੱਡੀਆਂ ਦੇ ਜਾਣ ਦੀ ਮਨਾਹੀ ਹੈ। ਅਸੀਂ ਰੋਮ ਦੇ ਮੇਅਰ ਨੂੰ ਇਸ ਮੰਦਹਾਲੀ ਦੌਰਾਨ ਉਸ ਮਨਾਹੀ ਨੂੰ ਵੀ ਹਟਾਉਣ ਲਈ ਅਪੀਲ ਕਰਦੇ ਹਾਂ ਕਿਉਂਕਿ ਸਿਰਫ਼ ਸਾਇਕਲ ਨਾਲ ਹਰ ਗ੍ਰਾਹਕ ਉਨ੍ਹਾਂ ਕੋਲ ਨਹੀਂ ਪਹੁੰਚ ਸਕਦਾ।ਇਸ ਸਾਲ ਤਾਂ ਉਂਝ ਵੀ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਆਮਦ ਵਿੱਚ ਗਿਰਾਵਟ ਆਵੇਗੀ। ਜੇਕਰ ਰੋਮ ਪ੍ਰਸ਼ਾਸ਼ਨ ਤੇ ਇਟਲੀ ਸਰਕਾਰ ਨੇ ਸਾਡੀ ਕੋਈ ਸਹਾਇਤਾ ਨਾ ਕੀਤੀ ਤਾਂ ਉਹ 18 ਮਈ ਨੂੰ ਵੀ ਆਪਣਾ ਕਾਰੋਬਾਰ ਬੰਦ ਹੀ ਰੱਖਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam