ਇਟਲੀ : ਕੋਰੋਨਾ ਪੀੜਤ ਪ੍ਰਵਾਸੀ ਬੀਬੀ ਨੇ "ਹੈਲੀਕਾਪਟਰ ਐਂਬੂਲੈਂਸ" 'ਚ ਦਿੱਤਾ ਬੱਚੇ ਨੂੰ ਜਨਮ

09/03/2020 5:35:17 PM

ਰੋਮ/ਇਟਲੀ (ਕੈਂਥ): ਇਟਲੀ ਵਿੱਚ ਜਿੱਥੇ ਕੋਰੋਨਾਵਾਇਰਸ ਆਪਣੇ ਪੈਰ ਮੁੜ ਪਸਾਰ ਰਿਹਾ ਹੈ, ਉੱਥੇ ਇਟਲੀ ਵਿੱਚ ਆਏ ਦਿਨ ਸਮੁੰਦਰੀ ਰਾਸਤੇ ਰਾਹੀਂ ਸੈਂਕੜਿਆਂ ਦੇ ਹਿਸਾਬ ਨਾਲ ਗੈਰ ਕਾਨੂੰਨੀਂ ਤੌਰ 'ਤੇ ਸ਼ਰਨਾਰਥੀਆਂ ਵਲੋਂ ਪ੍ਰਵੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਰਨਾਰਥੀ ਦੁਨੀਆ ਦੇ ਦੂਜੇ ਦੇਸਾਂ ਤੋਂ ਇਟਲੀ ਵਿੱਚ ਦਾਖਲ ਹੋ ਰਹੇ ਹਨ ਪਰ ਹੁਣ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਇਆ ਜਾਂ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੌਰੀਸਨ ਨੇ ਕ੍ਰਿਸਮਸ ਤੱਕ ਦੇਸ਼ ਮੁੜ ਖੋਲ੍ਹਣ ਦਾ ਕੀਤਾ ਵਾਅਦਾ

ਸ਼ਾਇਦ ਇਹੀ ਕਾਰਨ ਹੈ ਕਿ ਇਟਲੀ ਵਿੱਚ ਇਸ ਮਹਾਮਾਰੀ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਧਰ ਦੂਜੇ ਪਾਸੇ ਇਟਲੀ ਦੇ ਸੂਬੇ ਸਾਚੀਲ਼ੀਆ ਦੇ ਟਾਪੂ ਲੈਂਪੇਡੂਸਾ ਵਿੱਚ ਇੱਕ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਹੈ, ਜਿਸ ਵਿੱਚ ਕੁੱਝ ਦਿਨ ਪਹਿਲਾਂ ਆਏ ਸ਼ਰਨਾਰਥੀਆਂ ਵਿੱਚ ਇੱਕ ਬੀਬੀ ਜੋਕਿ ਕੋਰੋਨਾ ਵਾਇਰਸ ਦੇ ਨਾਲ ਸਕਾਰਾਤਮਕ ਸੀ ਅਤੇ ਗਰਭਵਤੀ ਹੋਣ ਦੇ ਕਾਰਨ ਬਹੁਤ ਹੀ ਮੁਸੀਬਤ ਵਿੱਚ ਸੀ। ਕਿਉਂਕਿ ਜਿਹੜੇ ਲੋਕ ਕੋਰੋਨਾ ਨਾਲ ਪ੍ਰਭਾਵਿਤ ਪਾਏ ਜਾਂਦੇ ਹਨ, ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਟਲੀ ਦੇ ਸਿਹਤ ਵਿਭਾਗ ਵਲੋਂ ਜਿੰਦਾ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਤੇ ਇਨਸਾਨੀਅਤ ਦੀ ਮਿਸਾਲ ਪੈਦਾ ਕਰਦਿਆਂ ਇਸ ਬੀਬੀ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਪਾਲੇਰਮੋ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਬੀਬੀ ਵਲੋਂ ਰਾਸਤੇ ਵਿਚ ਹੀ ਬੱਚੇ ਨੂੰ ਹੈਲੀਕਾਪਟਰ ਵਿੱਚ ਜਨਮ ਦਿੱਤਾ ਗਿਆ। 

ਬਾਅਦ ਵਿੱਚ ਇਸ ਨੂੰ ਕੋਰੋਨਾਵਾਇਰਸ ਦੇ ਲਈ ਸਪੈਸ਼ਲ ਹਸਪਤਾਲ ਪਾਲੇਰਮੋ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਦੋਵੇਂ ਜੱਚਾ ਬੱਚਾ ਇਲਾਜ ਅਧੀਨ ਹਨ। ਬੱਚੇ ਦੇ ਜਨਮ ਮਗਰੋਂ ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀ ਰੰਗੇਰੋ ਰਾਸਾ ਨੇ ਸਿਹਤ ਵਿਭਾਗ ਟੀਮ ਨੂੰ ਵਧਾਈ ਦੇ ਪਾਤਰ ਦੱਸਿਆ ਕਿਉਂਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ ਦੀ ਉਡੀਕ ਨਾ ਕਰਦਿਆਂ ਅਤੇ ਬੀਬੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਸੀ। ਰਾਸਾ ਵਲੋਂ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦਾ ਪਹਿਲਾ ਫਰਜ਼ ਇਨਸਾਨ ਦੀ ਜਾਨ ਨੂੰ ਬਚਾਉਣਾ ਹੈ ਅਤੇ ਸਾਡੇ ਲਈ ਸਾਰਿਆਂ ਦੀ ਸਿਹਤ ਦਾ ਅਧਿਕਾਰ ਇਕੋ ਮਾਰਗ ਹੈ ਅਤੇ ਜਿਸ ਤੋਂ ਅਸੀ ਕਦੇ ਪਿੱਛੇ ਨਹੀਂ ਹਟਾਂਗੇ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਹੈਲੀਕਾਪਟਰ ਵਿੱਚੋਂ ਇਸ ਬੱਚੇ ਦੀ ਤਸਵੀਰ ਸਾਂਝੀ ਕਰਦਿਆਂ ਖੁਸ਼ੀ ਜਤਾਈ ਹੈ।

ਪੜ੍ਹੋ ਇਹ ਅਹਿਮ ਖਬਰ- ਪੰਜਾਬ ਲਈ ਮਾਣ ਦਾ ਪਲ, ਆਸਟ੍ਰੇਲੀਆ ਦੀ ਏਅਰ ਫੋਰਸ 'ਚ ਲੁਧਿਆਣੇ ਦਾ ਗੱਭਰੂ ਬਣੇਗਾ ਅਫ਼ਸਰ

Vandana

This news is Content Editor Vandana