ਇਟਲੀ 'ਚ ਲੱਗ ਰਹੇ ਲਾਸ਼ਾਂ ਦੇ ਢੇਰ, ਮੁਡ਼ ਹੋਈਆਂ 600 ਤੋਂ ਜ਼ਿਆਦਾ ਮੌਤਾਂ

03/23/2020 4:06:27 AM

ਰੋਮ - ਇਟਲੀ ਨੂੰ ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਸ ਦਾ ਅਜੇ ਤੱਕ ਕੋਈ ਤੋਡ਼ ਵੀ ਨਹੀਂ ਮਿਲ ਸਕਿਆ। ਕੋਰੋਨਾਵਾਇਰਸ ਕਾਰਨ ਹਰ ਰੋਜ਼ ਜਿਥੇ ਇਟਲੀ ਵਿਚ ਰਿਕਾਰਡ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਵੀ (21 ਮਾਰਚ) ਨੂੰ ਇਟਲੀ ਵਿਚ 793 ਲੋਕਾਂ ਦੀ ਅਤੇ 20 ਮਾਰਚ ਨੂੰ 627 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ। ਜਿਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਉਥੇ ਹੀ ਅੱਜ 651 ਲੋਕਾਂ ਦੀ ਮੌਤ ਹੋਣ ਨਾਲ ਇਹ ਅੰਕਡ਼ਾ 5476 ਤੱਕ ਪਹੁੰਚ ਚੁੱਕਿਆ ਹੈ। ਦੱਸ ਦਈਏ ਕਿ ਇਟਲੀ ਵਿਚ ਮੌਤਾਂ ਦਾ ਇਹ ਅੰਕਡ਼ਾ ਬੀਤੇ ਇਕ ਹਫਤੇ ਤੋਂ ਲਗਾਤਾਰ ਵੱਧਦਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਇਟਲੀ ਵਿਚ ਕੋਰੋਨਾਵਾਇਰਸ ਨਾਲ 17 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੂਰੇ ਇਟਲੀ ਵਿਚ ਹੁਣ ਤੱਕ 5476 ਮੌਤਾਂ ਹੋ ਚੁੱਕੀਆਂ ਹਨ ਅਤੇ 59138 ਲੋਕ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ ਵਿਚੋਂ 7024 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ। ਇਟਲੀ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਦੇਸ਼ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਵਾਇਰਸ ਕਾਰਨ ਇੰਨਾ ਵੱਡਾ ਸੰਕਟ ਆਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਲਾਕਡਾਊਨ ਥੋਡ਼ੀ ਦੇਰ ਬਾਅਦ ਲਗਾਇਆ ਗਿਆ, ਜਿਸ ਦਾ ਖਦਸ਼ਾ ਹੁਣ ਤੱਕ ਇਟਲੀ ਨੂੰ ਭੁਗਤਣਾ ਪੈ ਰਿਹਾ ਹੈ।

PunjabKesari

ਪੂਰੇ ਯੂਰਪ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ ਪਰ ਮੌਤਾਂ ਦਾ ਅੰਕਡ਼ਾ ਯੂਰਪ ਦੇ ਦੇਸ਼ ਇਟਲੀ ਵਿਚ ਸਭ ਤੋਂ ਜ਼ਿਆਦਾ ਹੈ। ਉਥੇ ਹੀ ਦੂਜੇ ਨੰਬਰ 'ਤੇ ਸਪੇਨ 1,756 ਅਤੇ ਫਰਾਂਸ ਵਿਚ 562 ਮੌਤਾਂ ਹੋ ਚੁੱਕੀਆਂ ਹਨ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਤੋਂ ਇਟਲੀ ਦੇ ਹਾਲਾਤ ਚੀਨ ਤੋਂ ਬਦਤਰ ਹੁੰਦੇ ਜਾ ਰਹੇ ਹਨ ਕਿਉਂਕਿ ਇਥੇ ਮੌਤਾਂ ਦੀ ਗਿਣਤੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ।


Khushdeep Jassi

Content Editor

Related News