ਬੈਰਗਾਮੋ 'ਚ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ

12/06/2018 11:16:01 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੀ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਮਿਲਾਨ ਦੇ ਨੇੜੇ ਵੱਸੇ ਸ਼ਹਿਰ ਬੈਰਗਾਮੋ ਦੀਆਂ ਨਾਮ ਲੈਵਾ ਸੰਗਤਾਂ ਵਲੋਂ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਿਖੇ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਆਏ ਸ਼ਰਧਾਲੂਆਂ ਨਾਲ ਵਿਚਾਰ ਸਾਂਝੇ ਕਰਦੇ ਆਖਿਆ ਕਿ ਰਮਾਇਣ ਜੀ 'ਚ ਦਰਜ ਬਾਣੀ ਨੂੰ ਪੜ੍ਹਨ ਨਾਲ ਜੀਵਨ ਨੂੰ ਸਿੱਖਿਆਤਮਕ ਤਰੀਕੇ ਬਤੀਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਜੀ ਵਲੋਂ ਆਏ ਸ਼ਰਧਾਲੂਆਂ ਨੂੰ 'ਜੀ ਆਇਆ' ਆਖਿਆ ਗਿਆ ਤੇ ਸਮਾਗਮ ਦੇ ਸਮਾਪਤੀ ਮੌਕੇ ਮਹਾਂਪੁਰਸ਼ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਏ ਹੋਏ ਸ਼ਰਧਾਲੂਆਂ 'ਚ ਮਹਿੰਦਰਪਾਲ, ਤਰਸੇਮ ਲਾਲ, ਰਾਮ ਲਾਲ, ਜੋਗਾ, ਕਾਲਾ, ਸ਼ਵਿਤਾ ਰਾਣੀ, ਕੁਲਵਿੰਦਰ ਕੌਰ ਤੇ ਰੇਖਾ ਰਾਣੀ ਵੀ ਉਚੇਚੇ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਰਵਾਏ ਸਮਾਗਮਾਂ ਲਈ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ।