ਜੀ-20 ਸੰਮੇਲਨ ''ਚ ਇਟਲੀ ਨੂੰ ਮਿਲੀ ਵੈਕਸੀਨ ਦੀ ''ਤੀਜੀ ਖ਼ੁਰਾਕ'' ਲਗਾਉਣ ਦੀ ਪ੍ਰਵਾਨਗੀ

09/10/2021 3:51:47 PM

ਰੋਮ/ਇਟਲੀ (ਦਲਵੀਰ ਕੈਥ): ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ਵਿੱਚ ਜਾਨੀ ਨੁਕਸਾਨ ਹੋਇਆ ਹੈ।ਇਸ ਜਾਨੀ ਨੁਕਸਾਨ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਦੀ ਜਦੋ ਜਹਿਦ ਮਗਰੋਂ ਐਂਟੀ ਕੋਂਵਿਡ ਵੈਕਸੀਨ ਤਿਆਰ ਕੀਤੀ ਗਈ ਸੀ ਤਾਂ ਜ਼ੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਟਲੀ ਵਿੱਚ ਬੀਤੇ ਸਾਲ ਦਸੰਬਰ ਵਿੱਚ ਇਟਲੀ ਸਰਕਾਰ ਵਲੋਂ ਐਂਟੀ ਕੋਂਵਿਡ ਵੈਕਸੀਨ ਦੀਆਂ ਖੁਰਾਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਲੜੀਵਾਰ ਦੋ ਖੁਰਾਕਾਂ ਲਾਜ਼ਮੀ ਹਨ। ਬੀਤੇ ਕੁਝ ਦਿਨਾਂ ਤੋਂ ਇਟਲੀ ਸਰਕਾਰ ਦੀ ਦੇਖ-ਰੇਖ ਹੇਠ ਦੁਨੀਆ ਦੇ ਦੇਸ਼ਾਂ ਨਾਲ ਮਿਲ ਕੇ ਜੀ-20 ਸੰਮੇਲਨ ਦਾ ਅਗਾਜ਼ ਕੀਤਾ ਗਿਆ ਸੀ, ਜਿਸ ਦੀ ਇਟਲੀ ਨੇ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਇਟਲੀ ਦੇ ਸਿਹਤ ਮੰਤਰੀ ਵੱਲੋਂ ਖੁਸ਼ੀ ਜ਼ਹਿਰ ਕਰਦਿਆਂ ਦੱਸਿਆ ਕਿ ਜੀ-20 ਸੰਮੇਲਨ ਵਿੱਚ ਇਟਲੀ ਦੇਸ਼ ਨੂੰ ਐਂਟੀ ਕੋਂਵਿਡ ਵੈਕਸੀਨ ਦੀ ਤੀਜੀ ਖੁਰਾਕ ਲਗਾਉਣ ਲਈ ਸਰਬਸੰਮਤੀ ਨਾਲ ਪ੍ਰਵਾਨਗੀ ਮਿਲ ਗਈ ਹੈ। ਸੰਮੇਲਨ ‘ਚ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਜ਼ਾ ਵਲੋਂ ਸਿਹਤ ਸੰਬੰਧੀ ਮੁੱਦਿਆਂ 'ਤੇ ਚਰਚਾਵਾਂ ਕੀਤੀਆਂ ਗਈਆਂ ਸਨ।

PunjabKesari

ਸਿਹਤ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਦੇਸ਼ ਅੰਦਰ ਤੀਜੀ ਖੁਰਾਕ ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਕਰ ਦਿੱਤੀ ਜਾਵੇਗੀ, ਕਿਉਂਕਿ ਉਹਨਾਂ ਕੋਲ ਤੀਜੀ ਖੁਰਾਕ ਲਗਾਉਣ ਲਈ ਐਂਟੀ ਕੋਂਵਿਡ ਵੈਕਸੀਨ ਉਪਲਬਧ ਹੈ ਅਤੇ ਸਭ ਤੋਂ ਪਹਿਲਾਂ ਬਹੁਤ ਹੀ ਨਾਜ਼ੁਕ ਸਥਿਤੀ ਦੇ ਮਰੀਜ਼ਾਂ (ਕੈਂਸਰ ਅਤੇ ਟ੍ਰਾਂਸਪਲਾਂਟ) ਨੂੰ ਇਹ ਖੁਰਾਕ ਲਗਾਈਂਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਖ਼ੁਰਾਕ ਦੀ ਵੈਕਸੀਨ ਦੂਜੀਆਂ ਪੀੜ੍ਹੀਆਂ ਦੇ ਮੁਕਾਬਲੇ ਨੌਜਵਾਨਾਂ ਨੂੰ ਜ਼ਿਆਦਾ ਲਗਾਈ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਉਹ ਟੀਕਾਕਰਨ ਮੁਹਿੰਮ ਨੂੰ ਮਜ਼ਬੂਤ, ਗ੍ਰੀਨ ਪਾਸ ਅਤੇ ਹੋਰ ਅਨੁਮਾਨਾਂ ਦੇ ਵਿਸਥਾਰ ਬਾਰੇ ਸੋਚ ਰਹੇ ਹਨ।

PunjabKesari

ਇਸ ਮੌਕੇ ਉਨ੍ਹਾਂ ਕਿਹਾ ਕਿ ਯੂਰਪੀਅਨ ਮੈਡੀਸਨਜ਼ ਏਜੰਸੀ (ਈਐਮਏ) ਅਤੇ ਯੂਰਪੀਅਨ ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ (ਈਸੀਡੀਸੀ) ਪਹਿਲਾਂ ਹੀ ਤੀਜੀ ਖੁਰਾਕ ਵਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ।ਜ਼ਿਕਰਯੋਗ ਹੈ ਇਸ ਵੇਲੇ ਇਟਲੀ ਵਿੱਚ ਐਂਟੀ ਕੋਵਿਡ-19 ਵੈਕਸੀਨ ਦੀ 80 ਮਿਲੀਅਨ ਲੋਕਾਂ ਨੂੰ ਪਹਿਲੀ ਖ਼ੁਰਾਕ ਤੇ 38 ਮਿਲੀਅਨ ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਜਿਹੜਾ ਕਿ ਇਟਲੀ ਦੀ ਆਬਾਦੀ ਦਾ 62,9% ਬਣਦਾ ਹੈ।ਇਸ ਦੇ ਮੁਕਾਬਲੇ ਫਰਾਂਸ ਵਿੱਚ 62.4% ਤੇ ਜਰਮਨ ਵਿੱਚ 61.8% ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ - PM ਜੈਸਿੰਡਾ ਕੋਰੋਨਾ ਕਾਲ 'ਚ ਜਿਨਸੀ ਸੰਬੰਧਾਂ 'ਤੇ ਪੁੱਛੇ ਇਕ ਸਵਾਲ 'ਤੇ ਹੋਈ 'ਹੈਰਾਨ' (ਵੀਡੀਓ)

ਇਸ ਅੰਕੜੇ ਨਾਲ ਇਟਲੀ ਯੂਰਪ ਦਾ ਦੂਜਾ ਦੇਸ਼ ਹੈ ਜਿੱਥੇ ਆਬਾਦੀ ਅਨੁਸਾਰ ਵੈਕਸੀਨ ਦੀ ਸਭ ਤੋਂ ਵੱਧ ਖ਼ੁਰਾਕ ਲੋਕਾਂ ਨੂੰ ਦਿੱਤੀ ਗਈ ਹੈ।ਪਹਿਲੇ ਨੰਬਰ 'ਤੇ ਸਪੇਨ ਆਉਂਦਾ ਹੈ ਜਿੱਥੇ ਆਬਾਦੀ ਪੱਖੋਂ 74% ਲੋਕਾਂ ਦੀ ਦੂਜੀ ਖੁਰਾਕ ਮਿਲ ਚੁੱਕੀ ਹੈ।ਦੁਨੀਆ ਭਰ ਵਿੱਚ ਇਸ ਵੇਲੇ 5.6 ਅਰਬ ਲੋਕਾਂ ਨੂੰ ਐਂਟੀ ਕੋਵਿਡ -19 ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਤੇ 2.31 ਅਰਬ ਲੋਕਾਂ ਨੂੰ ਦੂਜੀ ਖ਼ੁਰਾਕ ਵੀ ਮਿਲ ਚੁੱਕੀ ਹੈ ਜਿਹੜਾ ਵਿਸ਼ਵ ਆਬਾਦੀ ਦਾ 29.6% ਹੀ ਹਾਲੇ ਬਣਦਾ ਹੈ।ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਇਹ ਅੰਕੜਾ 12.2% ਦਾ ਹੈ।


Vandana

Content Editor

Related News