ਬੈਲਜ਼ੀਅਮ ਦੇ ਪੰਜਾਬੀ ਮੁੰਡੇ ਨਿੱਕੂ ਨੇ ਕਰਾਟਿਆਂ 'ਚ ਜਿੱਤਿਆ ਤੀਜਾ ਸਥਾਨ

05/28/2019 2:39:31 PM

ਰੋਮ (ਕੈਂਥ) — ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ 'ਤੇ ਮਜ਼ਬੂਤ ਹੋਏ ਹਨ ਉੱਥੇ ਉਹਨਾਂ ਦੀ ਸੁਹਿਰਦ ਨਵੀਂ ਪਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਆਰਥਿਕਤਾ ਤਾਂ ਸਖ਼ਤ ਮਿਹਨਤ ਪੈਸੇ ਜਾਂ ਜੁਗਾੜ ਨਾਲ ਹਾਸਲ ਕੀਤੀ ਜਾ ਸਕਦੀ ਹੈ ਪਰ ਖੇਡਾਂ ਦੇ ਖੇਤਰ ਵਿੱਚ ਕਈ-ਕਈ ਸਾਲਾਂ ਦੀ ਮਿਹਨਤ ਦੇ ਨਾਲ-ਨਾਲ ਬਹੁਤ ਸਾਰਾ ਪਸੀਨਾ ਵੀ ਵਹਾਉਣਾ ਪੈਂਦਾ ਹੈ। 

ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਵੱਸਦੇ ਜੋਧਪੁਰੀ ਪਰਿਵਾਰ ਦੇ 15 ਸਾਲਾਂ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪਿਛਲੇ ਦਿਨੀਂ ਲਿੰਮਬੁਰਗ ਸੂਬੇ ਦੇ ਸ਼ਹਿਰ ਆਸੇ ਵਿੱਚ ਹੋਈ ਫਲਾਮਿਸ਼ ਕਰਾਟੇ ਚੈਂਪੀਅਨਸ਼ਿਪ ਵਿੱਚ ਜਾਪਾਨ ਕਰਾਟੇ ਕਲੱਬ ਈਪਰ ਵੱਲੋਂ ਪਹਿਲੀ ਵਾਰ ਭਾਗ ਲੈਂਦਿਆਂ ਅਪਣੀ ਉਮਰ ਦੇ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਬਾਕੀ ਮੁਕਾਬਲਿਆਂ ਵਿੱਚ ਪੰਜਵਾਂ। ਫਲਾਮਿਸ਼ ਚੈਂਪੀਅਨਸ਼ਿਪ ਦਾ ਮਤਲਬ ਬੈਲਜ਼ੀਅਮ ਦੇ ਫਲੈਮਿਸ਼ ਭਾਸ਼ਾ ਬੋਲਦੇ ਪੰਜ ਸੂਬਿਆਂ ਤੋਂ ਹੈ ਅਤੇ ਇਹ ਮੁਕਾਬਲਾ 5 ਸੂਬਿਆਂ ਦਾ ਸੀ, ਜਿਸ ਵਿੱਚ ਮਰਹੂਮ ਨਕਸਲਾਈਟ ਅਮਰਜੀਤ ਸਿੰਘ ਜੋਧਪੁਰੀ ਦੇ ਪੋਤਰੇ ਨੇ ਇਹ ਜਿੱਤ ਹਾਸਲ ਕੀਤੀ।

Vandana

This news is Content Editor Vandana