ਇਟਲੀ : ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਨੇ ਦਾਨ ਕੀਤੇ 2500 ਯੂਰੋ

04/22/2020 11:24:36 AM

ਰੋਮ, (ਕੈਂਥ)- ਇਟਲੀ ਵਿਚ ਚੱਲ ਰਹੇ ਕੋਰੋਨਾ ਸੰਕਟ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਕੋਰੋਨਾ ਵਾਇਰਸ ਹੁਣ ਤੱਕ ਇਟਲੀ ਵਿਚ 24,648 ਲੋਕਾਂ ਨੂੰ ਦਰਦਨਾਕ ਮੌਤ ਦੇ ਚੁੱਕਾ ਹੈ ਤੇ 1,83,957 ਲੋਕ ਕੋਵਿਡ-19 ਨਾਲ ਪ੍ਰਭਾਵਿਤ ਹਨ। ਇਟਲੀ ਸਰਕਾਰ ਲਈ ਇਹ ਸਮਾਂ ਬਹੁਤ ਹੀ ਮੁਸ਼ਕਲਾਂ ਭਰਿਆ ਹੈ । ਦੇਸ਼ ਦੀ ਆਰਥਿਕਤਾ ਡਗਮਗਾ ਰਹੀ ਹੈ, ਜਿਸ ਨੂੰ ਸਥਿਰ ਕਰਨ ਲਈ ਹਰ ਨਾਗਰਿਕ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦੇ ਰਿਹਾ ਹੈ। 

PunjabKesari

ਇਟਲੀ ਦਾ ਭਾਰਤੀ ਭਾਈਚਾਰਾ ਤੇ ਭਾਰਤੀ ਧਾਰਮਿਕ ਸੰਸਥਾਵਾਂ ਵੀ ਇਸ ਮਹਾਨ ਕਾਰਜ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿਸ ਅਨੁਸਾਰ ਇਟਲੀ ਦੇ ਲਾਸੀਓ ਸੂਬਾ ਦਾ ਨਾਮੀ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 2500 ਯੂਰੋ ਨਗਰ ਕੌਂਸਲ ਤੇਰਾਚੀਨਾ ਨੂੰ ਆਰਥਿਕ ਸਹਾਇਤਾ ਵਜੋਂ ਦਿੱਤੇ ਗਏ ਤਾਂ ਜੋ ਇਟਲੀ ਵਿਚ ਚੱਲ ਰਹੇ ਕੋਰੋਨਾ ਸੰਕਟ ਤੋਂ ਦੇਸ਼ ਨੂੰ ਉਭਾਰਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਮੋਹਰੀ ਰਹਿੰਦਾ ਹੈ ਤੇ ਹਰ ਸਾਲ ਮਹਾਂਮਾਈ ਦਾ 14 ਅਗਸਤ ਨੂੰ ਜਾਗਰਣ ਕਰਵਾਉਂਦਾ ਹੈ, ਜਿਸ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ।


Lalita Mam

Content Editor

Related News