ਕੋਰੋਨਾਵਾਇਰਸ ਦੀ ਸਮੀਖਿਆ ਲਈ  WHO ਟੀਮ ਪਹੁੰਚੀ ਇਟਲੀ

02/25/2020 10:41:17 AM

ਰੋਮ (ਬਿਊਰੋ): ਚੀਨ ਦੇ ਬਾਹਰ ਕਈ ਦੇਸ਼ਾਂ ਸਮੇਤ ਇਟਲੀ ਅਤੇ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਟਲੀ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 220 ਤੋਂ ਜ਼ਿਆਦਾ ਲੋਕ ਇਸ ਇਨਫੈਕਸ਼ਨ ਦੀ ਚਪੇਟ ਵਿਚ ਹਨ। ਅਜਿਹੀ ਸਥਿਤੀ ਵਿਚ ਵਿਸ਼ਵ ਸਿਹਤ ਸੰਗਠਨ (WHO) ਦੀ ਮਾਹਰ ਟੀਮ ਅਤੇ ਯੂਰਪੀਅਨ ਸੈਂਟਰ ਫੌਰ ਡਿਜੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ (ECDC) ਇਟਲੀ ਪਹੁੰਚ ਚੁੱਕੀ ਹੈ। 

ਇਸ ਟੀਮ ਦਾ ਉਦੇਸ਼ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਇਸ ਸਥਿਤੀ ਨਾਲ ਨਜਿੱਠਣ ਵਿਚ ਸਹਿਯੋਗ ਕਰਨਾ ਹੈ। ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਸਥਿਤੀ ਵਿਚ ਸਾਡੀ ਟੀਮ ਅਜਿਹੇ ਇਲਾਕਿਆਂ ਵਿਚ ਕਲੀਨਿਕਲ ਸਹਿਯੋਗ ਕਰੇਗੀ।ਨਾਲ ਹੀ ਇਸ ਵਾਇਰਸ ਦੇ ਇਨਫੈਕਸ਼ਨ ਦੇ ਨਿਪਟਾਰੇ ਅਤੇ ਲੋਕਾਂ ਨੂੰ ਇਸ ਦੇ ਬਾਰੇ ਵਿਚ ਜਾਗਰੂਕ ਕਰਨ ਵਿਚ ਵੀ ਮਦਦ ਕਰੇਗੀ।

Vandana

This news is Content Editor Vandana