ਕੋਰੋਨਾ ਦੀ ਮਾਰ ਸਹਿ ਰਿਹਾ ਇਟਲੀ, ਹੁਣ ਮਾਫੀਆ ਦਾ ਵੀ ਕਰਨਾ ਹੈ ਸਾਹਮਣਾ

04/30/2020 9:20:23 PM

ਰੋਮ - ਕੋਰੋਨਾਵਾਇਰਸ ਨੇ ਇਟਲੀ ਵਿਚ ਹਾਹਾਕਾਰ ਮਚਾਈ ਹੋਈ ਹੈ ਅਤੇ ਲਾਕਡਾਊਨ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਪਰ ਅਜਿਹੀ ਹਾਲਤ ਵਿਚ ਵੀ ਉਥੇ ਮਾਫੀਆ ਨੂੰ ਲੋਕਾਂ 'ਤੇ ਤਰਸ ਨਹੀਂ ਆ ਰਿਹਾ। ਮਾਫੀਆ ਇਸ ਸਥਿਤੀ ਦਾ ਫਾਇਦਾ ਚੁੱਕ ਰਿਹਾ ਹੈ ਅਤੇ ਲੋਕਾਂ ਨੂੰ ਲੁੱਟ ਕੇ ਪੈਸਾ ਬਣਾ ਰਿਹਾ ਹੈ। ਇਟਲੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੀ ਆਈ ਹੈ, ਜਿਸ ਵਿਚ ਦਿੱਖ ਰਿਹਾ ਹੈ ਕਿ ਇਕ ਮਾਫੀਆ ਨੇ ਇਕ ਡਾਕਖਾਨੇ ਦਾ ਗੇਟ ਬਲਾਕ ਕਰ ਰੱਖਿਆ ਹੈ ਅਤੇ ਉਹ ਪੈਸੇ ਲੈਣ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਜਾਣ ਦੇ ਰਹੇ ਹਨ।

ਸਥਾਨਕ ਮੀਡੀਆ ਮੁਤਾਬਕ ਮਾਫੀਆ ਗਿਰੋਹ ਕੋਰੋਨਾ ਮਹਾਮਾਰੀ ਦਾ ਫਾਇਦਾ ਚੁੱਕ ਗਰੀਬਾਂ ਨੂੰ ਲੁੱਟ ਰਹੇ ਹਨ। ਬੀਮਾਰੀ ਕਾਰਨ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ, ਜਿਸ ਨਾਲ ਸੰਗਠਿਤ ਦੋਸ਼ਾਂ ਵਿਚ ਵਾਧਾ ਹੋਇਆ ਹੈ। ਇਟਲੀ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿਥੇ ਕੋਰੋਨਾਵਾਇਰਸ ਨੇ ਸਭ ਤੋਂ ਜ਼ਿਆਦਾ ਕਹਿਰ ਮਚਾਇਆ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ 2 ਲੱਖ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 27 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।

ਸੱਤਾ ਲਈ ਮਦਦ
ਇਕ ਹੋਰ ਵੀਡੀਓ ਵਿਚ ਲੋਕ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਖਾਣਾ ਖਰੀਦਣ ਲਈ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮਾਫੀਆ ਕੋਵਿਡ-19 ਲਾਕਡਾਊਨ ਤੋਂ ਪ੍ਰਭਾਵਿਤ ਗਰੀਬਾਂ ਲਈ ਭੋਜਨ ਦੀ ਵਿਵਸਥਾ ਕਰ ਰਿਹਾ ਹੈ। ਸੰਗਠਿਤ ਦੋਸ਼ ਦੇ ਬਾਰੇ ਵਿਚ ਜਾਣਕਾਰੀ ਰੱਖਣ ਵਾਲੇ ਸਰਜੀਓ ਨਜ਼ਾਰੋ ਨੇ ਆਖਿਆ ਹੈ ਕਿ ਮਾਫੀਆ ਗਿਰੋਹ ਸਿਰਫ ਆਪਣੀ ਸੱਤਾ ਕਾਇਮ ਕਰਨ ਲਈ ਲੋਕਾਂ ਦੀ ਮਦਦ ਕਰ ਰਹੇ ਹਨ।

ਬਾਅਦ ਵਿਚ ਕਰਾਉਣਗੇ ਤਸੱਕਰੀ
ਐਂਟੀ ਮਾਫੀਆ ਪਾਰਲੀਮੈਂਟਰੀ ਕਮਿਸ਼ਨ ਦੇ ਪ੍ਰਮੁੱਖ ਦੇ ਸਾਬਕਾ ਬੁਲਾਰੇ ਨੇ ਦੱਸਿਆ ਕਿ ਇਹ ਖਾਣਾ ਅਤੇ ਮਦਦ ਇਕ ਤਰ੍ਹਾਂ ਦੀ ਜੇਲ ਹੈ। ਅਜੇ ਉਹ ਮੁਫਤ ਵਿਚ ਖਾਣਾ ਦੇ ਰਹੇ ਹਨ ਪਰ ਬਾਅਦ ਵਿਚ ਇਸ ਦੇ ਬਦਲੇ ਵਿਚ ਤੁਹਾਨੂੰ ਡਰੱਗ ਦੀ ਤਸੱਕਰੀ ਜਿਹੇ ਕੁਝ ਕੰਮ ਕਰਨ ਨੂੰ ਆਖਣਗੇ। ਮਾਫੀਆ ਇਸ ਲਈ ਮਦਦ ਨਹੀਂ ਕਰ ਰਿਹਾ ਕਿਉਂਕਿ ਉਹ ਚੰਗੇ ਲੋਕ ਹਨ। ਨਜ਼ਾਰੋ ਨੇ ਆਖਿਆ ਕਿ ਉਹ ਇਸ ਦੇ ਲਈ ਗਰੀਬਾਂ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਹਨ। ਉਨ੍ਹਾਂ ਆਖਿਆ ਕਿ ਖਾਣ ਲਈ ਆਪਣੀ ਆਜ਼ਾਦੀ ਨੂੰ ਕੌਣ ਦਾਅ 'ਤੇ ਲਾ ਰਿਹਾ ਹੈ। ਉਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਖਾਣ ਦੇ ਲਾਲੇ ਪਏ ਹਨ।

ਸਰਕਾਰ ਤੋਂ ਤੇਜ਼ ਕੰਮ
ਉਨ੍ਹਾਂ ਆਖਿਆ ਕਿ ਇਟਲੀ ਦੀ ਸਰਕਾਰ ਨੂੰ ਗਰੀਬਾਂ ਦਾ ਭੋਜਨ ਦੀ ਵਿਵਸਥਾ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਉਨ੍ਹਾਂ 'ਤੇ ਮਾਫੀਆ ਦਾ ਪ੍ਰਭਾਵ ਵੱਧਣ ਦਾ ਖਤਰਾ ਹੈ। ਉਨ੍ਹਾਂ ਆਖਿਆ ਕਿ ਮਾਫੀਆ ਹਮੇਸ਼ਾ ਦੁਨੀਆ ਦੀ ਕਿਸੇ ਵੀ ਸਰਕਾਰ ਤੋਂ ਤੇਜ਼ ਕੰਮ ਕਰਦੇ ਹਨ। ਅਸੀਂ ਲੋਕਤੰਤਰ ਦੇ ਯੰਤਰਾਂ ਦੇ ਨਾਲ ਕੰਮ ਕਰਦੇ ਹਾਂ ਅਤੇ ਉਨ੍ਹਾਂ ਦਾ ਯੰਤਰ ਹਿੰਸਾ ਹੈ। ਅਸੀਂ ਗੱਲ ਕਰਦੇ ਹਾਂ, ਉਹ ਗੋਲੀ ਮਾਰਦੇ ਹਨ, ਅਸੀਂ ਵੋਟ ਦਿੰਦੇ ਹਾਂ, ਉਨ੍ਹਾਂ ਤੋਂ ਗਨ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਗਰੀਬਾਂ ਤੱਕ ਸਾਡੀ ਆਰਥਿਕ ਮਦਦ ਮਾਫੀਆ ਤੋਂ ਤੇਜ਼ੀ ਪਹੁੰਚਣੀ ਚਾਹੀਦੀ।

Khushdeep Jassi

This news is Content Editor Khushdeep Jassi