ਰੋਮ ''ਚ 300 ਸਾਲ ਬਾਅਦ ਖੋਲ੍ਹੀਆਂ ਗਈਆਂ ''ਪਵਿੱਤਰ ਪੌੜੀਆਂ''

04/17/2019 4:13:13 PM

ਰੋਮ (ਬਿਊਰੋ)— ਪੋਪ ਇਨੋਸੈਂਟ-13 ਨੇ ਜਿਹੜੀਆਂ 'ਪਵਿੱਤਰ ਪੌੜੀਆਂ' ਨੂੰ ਢੱਕਣ ਦੇ ਆਦੇਸ਼ ਦਿੱਤੇ ਸਨ ਉਨ੍ਹਾਂ ਨੂੰ 300 ਸਾਲ ਬਾਅਦ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਸੂਲੀ 'ਤੇ ਚੜ੍ਹਨ ਦੀ ਸਜ਼ਾ ਮਿਲਣ ਤੋਂ ਪਹਿਲਾਂ ਪ੍ਰਭੂ ਯੀਸ਼ੂ ਆਖਰੀ ਵਾਰ ਇਨ੍ਹਾਂ ਪੌੜੀਆਂ 'ਤੇ ਚੱਲੇ ਸਨ। ਸਕੇਲਾ ਸੈਂਕਟਾ ਜਾਂ ਪਵਿੱਤਰ ਪੌੜੀਆਂ ਨੂੰ ਸਾਲ 1723 ਤੋਂ ਚਿਨਾਰ ਦੀਆਂ ਲੱਕੜਾਂ ਨਾਲ ਢੱਕ ਕੇ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਘਿਸਣ ਤੋਂ ਬਚਾਇਆ ਜਾ ਸਕੇ। ਅਸਲ ਵਿਚ ਪੋਪ ਨੂੰ ਡਰ ਸੀ ਕਿ ਤੀਰਥਯਾਤਰੀਆਂ ਦੇ ਹੱਥਾਂ ਅਤੇ ਗੋਡਿਆਂ ਨਾਲ ਪੌੜੀਆਂ ਹੇਠਾਂ ਜਾ ਰਹੀਆਂ ਹਨ ਕਿਉਂਕਿ ਕੁਝ ਥਾਵਾਂ 'ਤੇ ਪੌੜੀਆਂ 15 ਸੈਂਟੀਮੀਟਰ ਤੱਕ ਹੇਠਾਂ ਧੱਸ ਗਈਆਂ ਸਨ। 

PunjabKesari

60 ਦਿਨਾਂ ਲਈ ਰਹਿਣਗੀਆਂ ਖੁੱਲ੍ਹੀਆਂ
ਇਕ ਸਾਲ ਦੀ ਮੁੜ ਉਸਾਰੀ ਦੇ ਬਾਅਦ ਇਨ੍ਹਾਂ ਪਵਿੱਤਰ ਪੌੜੀਆਂ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਪੌੜੀਆਂ ਦਰਸ਼ਨਾਂ ਲਈ 60 ਦਿਨਾਂ ਤੱਕ ਹੀ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਨੂੰ ਈਸਟਰ ਦੌਰਾਨ 9 ਜੂਨ ਤੱਕ ਖੁੱਲ੍ਹਾ ਰੱਖਿਆ ਜਾਵੇਗਾ। ਤੀਰਥਯਾਤਰੀ ਵੱਡੀ ਗਿਣਤੀ ਵਿਚ ਪੌੜੀਆਂ ਦੇਖਣ ਲਈ ਆ ਰਹੇ ਹਨ। ਇਨ੍ਹਾਂ ਸੰਗਰਮਰਮਰ ਦੀਆਂ ਪੌੜੀਆਂ ਵਿਚ ਤਿੰਨ ਛੋਟੇ ਕਾਂਸੇ ਦੇ ਕ੍ਰਾਸ ਬਣੇ ਹੋਏ ਹਨ। ਨਾਲ ਹੀ ਇਨ੍ਹਾਂ ਪੌੜੀਆਂ ਵਿਚ ਕੁਝ ਦਾਗ ਵੀ ਹਨ ਜਿਨ੍ਹਾਂ ਨੂੰ ਲੋਕ ਪ੍ਰਭੂ ਯੀਸ਼ੂ ਦੇ ਖੂਨ ਦੀਆਂ ਬੂੰਦਾਂ ਮੰਨ ਰਹੇ ਹਨ। ਇਹ ਪੌੜੀਆਂ ਹੁਣ ਰੋਮ ਦੇ ਸੈਂਟ ਜਾਨ ਸਕਵਾਇਰ ਦੇ ਓਲਡ ਪਾਪਲ ਮਹਿਲ ਵਿਚ ਸਥਿਤ ਹਨ। ਇਨ੍ਹਾਂ ਪੌੜੀਆਂ ਦਾ ਉਦਘਾਟਨ ਰੋਮ ਦੇ ਕਾਰਡੀਨਲ ਵਿਸਾਰ ਐਂਜਿਲੋ ਡੀ ਡੋਨਾਟਿਸ ਨੇ ਕੀਤਾ।  

PunjabKesari

ਇਹ ਹੈ ਮਾਨਤਾ
ਮੰਨਿਆ ਜਾਂਦਾ ਹੈ ਕਿ ਇਹ 28 ਪੌੜੀਆਂ ਯੇਰੂਸ਼ਲਮ ਵਿਚ ਸਥਿਤ ਪੋਨਿਟਿਅਸ ਮਹਿਲ ਦਾ ਹਿੱਸਾ ਸਨ। ਇਨ੍ਹਾਂ ਨੂੰ ਚੌਥੀ ਸਦੀ ਈਸਾ ਮਗਰੋਂ ਕੌਨਸਟੇਂਟਾਇਨ ਦੀ ਮਹਾਰਾਣੀ ਹੇਲੇਨਾ ਨੇ ਰੋਮ ਵਿਚ ਟਰਾਂਸਫਰ ਕਰਵਾਇਆ ਸੀ। ਮਹਾਰਾਣੀ ਹੇਲੇਨਾ ਨੇ ਰੋਮਨ ਸਾਮਰਾਜ ਵਿਚ ਈਸਾਈ ਧਰਮ ਨੂੰ ਅਧਿਕਾਰਕ ਧਰਮ ਦਾ ਦਰਜਾ ਦਿੱਤਾ ਸੀ।

PunjabKesari

ਮੁੜ ਉਸਾਰੀ ਕਰਨ ਵਾਲੀ ਟੀਮ ਦੇ ਪ੍ਰਮੁੱਖ ਪਾਉਲੋ ਵਾਓਲਿਨੀ ਨੇ ਕਿਹਾ,''ਜਦੋਂ ਅਸੀ ਪੌੜੀਆਂ 'ਤੇ ਢਕੀਆਂ ਚਿਨਾਰ ਦੀਆਂ ਲੱਕੜਾਂ ਨੂੰ ਹਟਾਇਆ ਤਾਂ ਸਾਨੂੰ ਉਨ੍ਹਾਂ ਦੇ ਹੇਠੋਂ ਵੱਡੀ ਗਿਣਤੀ ਵਿਚ ਸਿੱਕੇ ਅਤੇ ਨੋਟ ਮਿਲੇ ਜੋ ਭੇਂਟ ਦੇ ਰੂਪ ਵਿਚ ਸ਼ਰਧਾਲੂਆਂ ਵੱਲੋਂ ਚੜ੍ਹਾਈਆਂ ਗਈਆਂ ਸਨ। ਬੀਤੇ 60 ਸਾਲਾਂ ਤੋਂ ਇਸ ਪਵਿੱਤਰ ਜਗ੍ਹਾ ਦੀ ਮੁੜ ਉਸਾਰੀ ਕੰਮ ਚੱਲ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਸਾਲ 2020 ਤੱਕ ਮਹਿਲ ਦੀ ਮੁੜ ਉਸਾਰੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ।


Vandana

Content Editor

Related News