ਇਟਲੀ ਦੇ ਵੈਨਿਸ ਸ਼ਹਿਰ ''ਚ ਭਿਆਨਕ ਹੜ੍ਹ, ਤਸਵੀਰਾਂ

11/14/2019 1:12:41 PM

ਰੋਮ (ਬਿਊਰੋ): ਇਟਲੀ ਦਾ ਖੂਬਸੂਰਤ ਸ਼ਹਿਰ ਵੈਨਿਸ ਮੰਗਲਵਾਰ ਰਾਤ ਸਮੁੰਦਰੀ ਲਹਿਰਾਂ ਦਾ ਸ਼ਿਕਾਰ ਹੋ ਗਿਆ। ਮੰਗਲਵਾਰ ਰਾਤ ਕਰੀਬ 10 ਵਜੇ ਸਮੁੰਦਰ ਵਿਚ ਅਚਾਨਕ ਲਹਿਰਾਂ ਦੀ ਉਚਾਈ ਵੱਧ ਗਈ। ਦੇਖਦੇ ਹੀ ਦੇਖਦੇ ਇਨ੍ਹਾਂ ਲਹਿਰਾਂ ਨੇ ਪੂਰੇ ਵੈਨਿਸ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨਾਲ ਪੂਰਾ ਸ਼ਹਿਰ ਪਾਣੀ ਵਿਚ ਡੁੱਬ ਗਿਆ।

ਸਮੁੰਦਰ ਵਿਚ ਆਏ 50 ਸਾਲ ਦੇ ਇਤਿਹਾਸ ਦੇ ਦੂਜੇ ਸਭ ਤੋਂ ਵੱਡੇ ਜਵਾਰ ਭਾਟੇ ਕਾਰਨ ਖੂਬਸਰੂਤ ਵੈਨਿਸ ਸ਼ਹਿਰ ਤਬਾਹ ਹੋ ਗਿਆ ਹੈ। ਵੈਨਿਸ ਨੂੰ ਆਫਤਗ੍ਰਸਤ ਸ਼ਹਿਰ ਐਲਾਨਿਆ ਗਿਆ ਹੈ। 

ਵੈਨਿਸ ਦੇ ਮੇਅਰ ਨੇ ਇਸ ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਥਿਤੀ ਭਿਆਨਕ ਹੈ। ਮੇਅਰ ਲੁਇਗੀ ਬਰੂਗਨਾਰੋ ਨੇ ਆਪਣੇ ਟਵਿੱਟਰ ਵਿਚ ਕਿਹਾ ਕਿ ਸਥਿਤੀ ਵਿਚ ਚਿੰਤਾਜ਼ਨਕ ਅਤੇ ਭਿਆਨਕ ਹੈ। ਵੈਨਿਸ ਨੂੰ ਮੁੜ ਖੂਬਸੂਰਤ ਬਣਾਉਣ ਲਈ ਕਾਫੀ ਧਨ ਦੀ ਲੋੜ ਪਵੇਗੀ। ਵੈਨਿਸ ਸ਼ਹਿਰ ਵਿਚ ਆਏ ਜਵਾਰੀ ਤੂਫਾਨ ਨੂੰ ਵਾਤਾਵਾਰਣ ਪ੍ਰੇਮੀ ਜਲਵਾਯੂ ਤਬਦੀਲੀ ਨਾਲ ਜੋੜ ਕੇ ੇਦੇਖ ਰਹੇ ਹਨ। ਇਨ੍ਹਾਂ ਲਹਿਰਾਂ ਦੀ ਚਪੇਟ ਵਿਚ ਸ਼ਹਿਰ ਦਾ ਸੈਂਟਰ ਮਾਕਸ ਸਕਵਾਇਰ ਅਤੇ ਉਸ ਦੇ ਨੇੜੇ ਸਥਿਤ ਬੇਸਿਲਿਕਾ ਸਮੁੰਦਰ ਦੇ ਪਾਣੀ ਵਿਚ ਡੁੱਬ ਗਏ ਹਨ। 

ਸਮੁੰਦਰ ਵਿਚ ਉਠੇ ਤੂਫਾਨ ਨੇ ਵੈਨਿਸ ਦੇ ਲੋਕਾਂ ਦੀਆਂ ਸਾਲ 1966 ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਦੋਂ ਵੀ ਸਮੁੰਦਰ ਵਿਚ ਉੱਠੇ ਭਿਆਨਕ ਜਵਾਰ ਭਾਟੇ ਨੇ ਪੂਰਾ ਸ਼ਹਿਰ ਤਬਾਹ ਕਰ ਦਿੱਤਾ ਸੀ। ਇਸ ਵਾਰ ਵੀ ਪੂਰਾ ਸ਼ਹਿਰ ਪਾਣੀ ਵਿਚ ਡੁੱਬਿਆ ਹੋਇਆ ਹੈ।ਮੀਡੀਆ ਖਬਰਾਂ ਮੁਤਾਬਕ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

Vandana

This news is Content Editor Vandana