ਇਟਲੀ ''ਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

09/04/2019 5:27:12 PM

ਰੋਮ/ਇਟਲੀ (ਕੈਂਥ )— ਸਮੁੱਚੀ ਮਾਨਵਤਾ ਦੇ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਹਾਜ਼ਰਾ-ਹਜੂਰ  ਜਾਗਰਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉੱਤਰੀ ਇਟਲੀ ਦੇ ਸੱਭ ਤੋਂ ਪੁਰਾਣੇ ਅਤੇ ਵੱਡੇ ਗੁਰੂਘਰ ਸ੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ (ਬੈਰਗਾਮੋ) ਇਟਲੀ ਵਿਚ ਸਮੁੱਚੀਆਂ ਸਿੱਖ ਸੰਗਤਾਂ ਅਤੇ ਸ੍ਰੀ ਗੁਰੂ ਰਵਿਦਾਸ ਨਾਮਨੇਵਾ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਰਖਾਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਏ ਹੋਏ ਹੁਕਮਨਾਮੇ ਉੱਤੇ ਵਿਚਾਰ ਕਰਨ ਉਪਰੰਤ ਗੁਰੂ ਕਾ ਕੀਰਤਨ ਦਾ ਰਸਭਿੰਨਾ ਕੀਰਤਨ ਕੀਤਾ ਗਿਆ ।

ਜਿਸ ਵਿਚ ਭਾਈ ਜੀਵਨ ਸਿੰਘ ਅਤੇ ਭਾਈ ਹਰਜੋਤ ਸਿੰਘ ਦੇ ਕੀਰਤਨੀ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਦਿਹਾੜੇ ਉੱਤੇ ਗੁਰੂ ਕੀਆਂ ਸੰਗਤਾਂ ਨੂੰ ਵਧਾਈ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿਚ 1604 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਕਿਵੇਂ ਸਥਾਪਤੀ ਕੀਤੀ ਗਈ ਸੀ, ਉਸ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਚਾਨਣਾ ਪਾਇਆ । ਉਪਰੰਤ ਸ੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਿਨੋਦ ਕੁਮਾਰ ਕੈਲੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿੱਲੀ ਸਥਿਤ 600 ਸੌ ਸਾਲਾਂ ਪੁਰਾਣੇ ਮੰਦਰ ਨੂੰ ਢਾਉਣ ਦੀ ਸਖਤ ਸਬਦਾਂ ਵਿਚ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਮਨੂੰਵਾਦੀ ਤਾਕਤਾਂ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸਬਰ ਦਾ ਇੰਮਤਿਹਾਨ ਨਾ ਲੈਣ । ਨਹੀ ਤਾਂ ਸਰਕਾਰਾਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ । 

ਇਸ ਸਮੇਂ ਸ੍ਰੀ ਗਰੂ ਰਵਿਦਾਸ ਧਾਮ ਦੇ ਚੇਅਰਮੈਨ ਬਲਜੀਤ ਸਿੰਘ ਬੰਗੜ੍ਹ ਨੇ ਬੋਲਦਿਆਂ ਹੋਇਆ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਜ ਨਾਲ ਭਾਰਤ ਵਿਚ 27 ਕਰੋੜ ਲੋਕ ਹਨ । ਸਰਕਾਰ ਦੀ ਇਸ ਮਾੜੀ ਹਰਕਤ ਨਾਲ ਉਹਨਾਂ ਦੇ ਦਿਲਾਂ ਨੂੰ ਸਿੱਧੀ ਠੇਸ ਪਹੁੰਚੀ ਹੈ । ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਮੰਦਰ ਪਹਿਲਾ ਸੀ ਉੱਥੇ ਹੀ ਬਣਾ ਦੇਣਾ ਚਾਹੀਦਾ ਹੈ ।ਇਸ ਸਮੇਂ ਗਰੂਘਰ ਦੀ ਪ੍ਰਬੰਧਕ ਕਮੇਟੀ ਅਚਲ ਕੁਮਾਰ ਕੈਲੇ, ਮਦਨ ਲਾਲ ਬੰਗੜ੍ਹ, ਮਨਜੀਤ ਸਿੰਘ ਮਹੇ ਕਾਹਨਾ ਢੇਸੀਆਂ, ਗੁਰਬਖਸ਼ ਰਾਮ, ਲਾਲ ਚੰਦ ਕੈਸ਼ੀਅਰ, ਹਰੀਸ਼ ਨੀਟਾ ਅਤੇ ਗੁਰਨਾਮ ਰਾਮ ਗਿੰਡਾ ਆਦਿ ਵੀ ਹਾਜ਼ਰ ਸਨ । 

ਇਸ ਸਮੇਂ ਗੁਰਬਖਸ਼ ਰਾਮ ਜੀ ਨੇ ਗੁਰੂਘਰ ਦੇ ਬਾਹਰ ਇਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ ਜਿਸ ਵਿਚ ਦਲਿਤ ਸਾਹਿਤ, ਦਲਿਤ ਇਤਹਾਸ, ਸਿੱਖ ਇਤਿਹਾਸ ਨਾਲ ਸੰਬੰਧਤ ਦੁਰਲੱਭ ਕਿਤਾਬਾਂ ਘੱਟ ਰੇਟ ਤੇ ਵੇਚੀਆਂ ਜਾ ਰਹੀਆਂ ਸਨ । ਇਸ ਪੁਸਤਕ ਪ੍ਰਦਰਸ਼ਨੀ ਤੋਂ ਜੋ ਤਿਲਫੁੱਲ ਇੱਕਠਾ ਹੁੰਦਾ ਹੈ ਉਹ ਸਾਰੇ ਦਾ ਸਾਰਾ ਗੁਰਬਖਸ਼ ਰਾਮ ਜੀ ਗੁਰੂਘਰ ਨੂੰ ਭੇਂਟ ਕਰ ਦਿੰਦੇ ਹਨ ।


Vandana

Content Editor

Related News