ਇਟਲੀ ''ਚ ਬਿਨਾਂ ਲਾਈਸੈਂਸ ਸਕੂਟਰ ਚਲਾਉਣ ਵਾਲੇ ਨੂੰ ਹੋਇਆ 5000 ਯੂਰੋ ਜ਼ੁਰਮਾਨਾ

09/20/2019 10:26:08 AM

ਰੋਮ/ਇਟਲੀ (ਕੈਂਥ)— ਜਿਸ ਤਰ੍ਹਾਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਅੱਜ-ਕਲ੍ਹ ਵਾਹਨਾਂ ਦੇ ਚਲਾਨਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਠੀਕ ਉਸੇ ਤਰ੍ਹਾਂ ਹੀ ਇਟਲੀ ਦਾ ਵੀ ਇੱਕ ਅਜਿਹਾ ਹੀ ਪੁਲਸ ਵੱਲੋਂ ਚਲਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਇੱਕ ਛੋਟੇ ਜਿਹੇ ਵਾਹਨ ਦਾ 5000 ਯੂਰੋ ਚਲਾਨ ਕੱਟ ਦਿੱਤਾ ।ਸੂਤਰਾਂ ਮੁਤਾਬਕ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਇਲੈਕਟ੍ਰੋਨਿਕ ਸਕੂਟਰ ਨੂੰ ਬਿਨਾਂ ਲਾਇਸੈਂਸ ਚਲਾਉਣ ਲਈ ਸਕੂਟਰ ਚਾਲਕ ਨੂੰ ਬਰੇਸ਼ੀਆ ਦੀ ਪੁਲਸ ਨੇ 5000 ਯੂਰੋ ਦਾ ਜ਼ੁਰਮਾਨਾ ਕੀਤਾ ਹੈ ।

ਪੁਲਸ ਮੁਤਾਬਕ ਜਿਹੜਾ ਵਾਹਨ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੱਧ ਦੌੜਦਾ ਹੈ ਉਸ ਨੂੰ ਇਟਾਲੀਅਨ ਟ੍ਰੈਫਿਕ ਨਿਯਮਾਂ ਮੁਤਾਬਕ ਲਾਇਸੈਂਸ ਦੀ ਲੋੜ ਹੈ।ਕਾਨੂੰਨ ਮੁਤਾਬਕ ਜਿਹੜਾ ਵਾਹਨ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦਾ ਹੈ ਉਹ ਇੱਕ ਮੋਪਿਡ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ ਜਿਸ ਲਈ ਰਾਜਮਾਰਗ ਕੋਡ ਲਾਗੂ ਹੁੰਦਾ ਹੈ ਅਤੇ ਜਿਸ ਵਾਹਨ ਉਪੱਰ ਰਾਜਮਾਰਗ ਕੋਡ ਲਾਗੂ ਹੁੰਦਾ ਹੈ ਉਸ ਨੂੰ ਬਿਨਾਂ ਲਾਇਸੈਂਸ ਦੇ ਨਹੀਂ ਚਲਾਇਆ ਜਾ ਸਕਦਾ।ਇਸ ਲਈ ਇਲੈਕਟ੍ਰੋਨਿਕ ਸਕੂਟਰ ਨੂੰ ਬਿਨਾਂ ਲਾਇਸੈਂਸ ਚਲਾਉਣ ਦੇ ਜ਼ੁਰਮ ਤਹਿਤ ਗੈਰ-ਕਾਨੂੰਨੀ ਮੰਨਦਿਆਂ 5000 ਯੂਰੋ ਦਾ ਜ਼ੁਰਮਾਨਾ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਇਹ ਇਲੈਕਟ੍ਰੋਨਿਕ ਸਕੂਟਰ ਪ੍ਰਦੂਸ਼ਣ ਨੂੰ ਰੋਕਣ ਲਈ ਬਿਨਾਂ ਕਿਸੇ ਸ਼ੱਕ ਬਹੁਤ ਹੀ ਵਧੀਆ ਵਾਹਨ ਹੈ ਪਰ ਰੋਡ ਉਪੱਰ ਚੱਲਣ ਸਮੇਂ ਇਹ ਵੀ ਟ੍ਰੈਫ਼ਿਕ ਨੂੰ ਪ੍ਰਭਾਵਿਤ ਕਰਦਾ ਹੈ।ਇਸ ਨਾਲ ਕੋਈ ਸੜਕ ਹਾਦਸਾ ਵੀ ਹੋ ਸਕਦਾ ਹੈ। ਇਸ ਲਈ ਇਹ ਸਕੂਟਰ ਬਿਨਾਂ ਲਾਇਸੈਂਸ ਅਤੇ ਬਿਨਾਂ ਬੀਮੇ ਦੇ ਚਲਾਉਣਾ ਕਾਨੂੰਨ ਦੀ ਉਲੰਘਣਾ ਹੈ।ਪੁਲਸ ਨੇ ਇਲੈਕਟ੍ਰੈਨਿਕ ਸਕੂਟਰ ਵਿਕਰੇਤਾ ਨੂੰ ਵੀ ਇਸ ਲਈ ਕਸੂਰਵਾਰ ਦੱਸਿਆ ਅਤੇ ਕਿਹਾ ਕਿ ਸਕੂਟਰ ਵਿਕਰੇਤਾ ਨੂੰ ਆਪਣੇ ਗਾਹਕ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਇਲੈਕਟ੍ਰੈਨਿਕ ਸਕੂਟਰ ਬਾਜ਼ਾਰ ਵਿੱਚ 100 ਤੋਂ 500 ਯੂਰੋ ਤੱਕ ਆਮ ਮਿਲ ਜਾਂਦਾ ਹੈ ਅਤੇ ਇਸ 500 ਯੂਰੋ ਦੇ ਵਾਹਨ ਲਈ ਜਿੱਥੇ 5000 ਯੂਰੋ ਦਾ ਹੋਇਆ ਜ਼ੁਰਮਾਨਾ ਹੈ ਇਹ ਇਟਾਲੀਅਨ ਲੋਕਾਂ ਦੇ ਨਾਲ-ਨਾਲ ਵਿਦੇਸ਼ੀਆਂ ਨੂੰ ਕਾਫ਼ੀ ਹੈਰਾਨ ਕਰਦਾ ਹੈ। ਉੱਥੇ ਸਕੂਟਰ ਚਲਾਉਣ ਵਾਲਿਆਂ ਨੂੰ ਵੀ ਕਾਫ਼ੀ ਪ੍ਰੇਸ਼ਾਨ ਕਰਦਾ ਨਜ਼ਰੀ ਆਇਆ ਹੈ।5000 ਯੂਰੋ ਦਾ ਇਹ ਜ਼ੁਰਮਾਨਾ ਇਟਲੀ ਦੀਆਂ ਕਈ ਰਾਸ਼ਟਰੀ ਅਖ਼ਬਾਰਾਂ ਵਿੱਚ ਵੀ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ।


Vandana

Content Editor

Related News