ਲੋਕ ਗਾਇਕ ਸਤਵਿੰਦਰ ਬੁੱਗਾ ਦਾ ਇਟਲੀ ''ਚ ਭਰਵਾਂ ਸੁਆਗਤ

08/02/2019 12:02:46 PM

ਮਿਲਾਨ/ਇਟਲੀ (ਸਾਬੀ ਚੀਨੀਆ)— ਉੱਘੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਯੂਰਪ ਟੂਰ ਤਹਿਤ ਬੀਤੇ ਦਿਨ ਇਟਲੀ ਪਹੁੰਚ ਗਏ ਹਨ।ਉਹ ਹਾਲੈਂਡ ਤੋਂ ਬਾਅਦ ਇੱਥੇ ਆਏ ਹਨ।ਬੀਤੇ ਦਿਨ ਇਟਲੀ ਦੇ ਵੈਰੋਨਾ ਏਅਰਪੋਰਟ 'ਤੇ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ ਗਿਆ।ਇਸ ਮੌਕੇ ਪ੍ਰੈਸ ਨਾਲ਼ ਵਿਸ਼ੇਸ਼ ਗੱਲਬਾਤ ਦੌਰਾਨ ਸਤਵਿੰਦਰ ਬੁੱਗਾ ਨੇ ਕਿਹਾ,''ਚੰਗੇ ਗੀਤ ਸਰੋਤਿਆਂ ਨੂੰ ਹਮੇਸ਼ਾ ਪ੍ਰਭਾਵਿਤ ਕਰਦੇ ਹਨ ਅਤੇ ਚਿਰਾਂ ਤੱਕ ਸਰੋਤਿਆਂ ਦੇ ਜਿਹਨ ਚ ਗੂੰਜਦੇ ਰਹਿੰਦੇ ਹਨ।''

ਉਨ੍ਹਾਂ ਨੇ ਕਿਹਾ ਭਾਵੇਂ ਕਿ ਬਦਲਦੇ ਹਾਲਾਤਾਂ ਮੁਤਾਬਿਕ ਅੱਜ ਪੰਜਾਬੀ ਗਾਇਕੀ ਦਾ ਮੁਹਾਂਦਰਾ ਬਦਲਿਆ ਹੈ ਪਰ ਜਾਗਰੂਕ ਸਰੋਤੇ ਚੰਗੇ ਗੀਤਾਂ ਨੂੰ ਕਦੇ ਵਿਸਾਰਦੇ ਨਹੀ।ਇਸ ਮੌਕੇ ਉਨ੍ਹਾਂ ਦਾ ਸੁਆਗਤ ਕਰਨ ਸਮੇਂ ਸੱਭਿਆਚਾਰਕ ਪ੍ਰੇਮੀ ਸ਼੍ਰੀ ਸੰਜੀਵ ਕੁਮਾਰ ਖਮਾਣੋ, ਸੁਰਿੰਦਰ ਭਟਨਾਗਰ (ਸਮਾਜ ਸੇਵੀ), ਬੱਬੂ ਜਲੰਧਰੀ (ਖੇਡ ਕੁਮੈਟੇਟਰ), ਹਰਦੀਪ ਸਿੰਘ ਕੰਗ, ਵਨੀਤਾ ਭਟਨਾਗਰ, ਯਸ਼ਪਾਲ ਕਾਲੀਆ, ਮਨਦੀਪ ਟਾਇਗਰ, ਰਣਦੀਪ ਸਿੰਘ ਗੁਰਦਾਸ ਆਦਿ ਹਾਜ਼ਰ ਸਨ।

Vandana

This news is Content Editor Vandana