ਇਟਲੀ ''ਚ ਗਰਮੀ ਤੋਂ ਰਾਹਤ, ਬੀਤੇ ਦੋ ਦਿਨਾਂ ਤੋਂ ਲਗਾਤਾਰ ਬਾਰਿਸ਼

08/30/2020 3:08:55 PM

ਰੋਮ /ਇਟਲੀ (ਕੈਂਥ): ਇਟਲੀ ਵਿਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਹੁਣ ਨੌਰਥ ਇਟਲੀ ਵਿਚ ਬੀਤੀ ਸ਼ਾਮ ਤੋਂ ਹੋ ਰਹੀ ਹਲਕੀ ਅਤੇ ਭਾਰੀ ਬਾਰਿਸ਼ ਹੋ ਰਹੀ ਹੈ। ਇੰਝ ਮੌਸਮ ਦੇ ਮਿਜਾਜ਼ ਬਦਲਣ ਨਾਲ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਹੈ। ਨੌਰਥ ਇਟਲੀ ਲਗਾਤਾਰ ਵਿਚ ਬਾਰਿਸ਼ ਦੇ ਨਾਲ ਭਾਰੀ ਤੂਫ਼ਾਨ ਅਤੇ ਗੜ੍ਹੇਮਾਰੀ ਵੀ ਹੋਈ, ਜਿਸ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।

ਪੜ੍ਹੋ ਇਹ ਅਹਿਮ ਖਬਰ- ਦਾਊਦ ਸਾਡੇ ਦੇਸ਼ ਦਾ ਨਾਗਰਿਕ ਨਹੀਂ : ਡੋਮਿਨਿਕਾ ਸਰਕਾਰ

ਸੜਕਾਂ ਉੱਤੇ ਦਰੱਖਤ ਡਿੱਗਣ ਨਾਲ ਜਿੱਥੇ ਆਵਾਜਾਈ ਵਿਚ ਵੱਡਾ ਵਿਘਨ ਪਿਆ, ਉੱਥੇ ਦਰੱਖਤਾਂ ਹੇਠ ਖੜ੍ਹੇ ਅਨੇਕਾਂ ਵਾਹਨ ਵੀ ਨੁਕਸਾਨੇ ਗਏ। ਕੁਝ ਥਾਵਾਂ 'ਤੇ ਘਰ ਅਤੇ ਇਮਾਰਤਾਂ ਵੀ ਢਹਿ-ਢੇਰੀ ਹੋ ਗਈਆਂ, ਜਿਸ ਕਾਰਨ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ। ਹਾਲਾਂਕਿ ਇਸ ਤੂਫ਼ਾਨ ਨਾਲ ਕੋਈ ਜਾਨੀ ਨੁਕਸਾਨ ਹੋਣ ਦੀ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ। ਤੂਫ਼ਾਨ ਦੇ ਨਾਲ-ਨਾਲ ਹੋਈ ਗੜ੍ਹੇਮਾਰੀ ਅਤੇ ਭਾਰੀ ਬਾਰਿਸ਼ ਕਾਰਨ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ਅਤੇ ਗਲੀਆਂ 'ਚ ਭਾਰੀ ਮਾਤਰਾ 'ਚ ਪਾਣੀ ਵੀ ਜਮ੍ਹਾਂ ਹੋ ਗਿਆ। ਉੱਧਰ ਪ੍ਰਸ਼ਾਸਨ ਦੁਆਰਾ ਸੜਕਾਂ 'ਤੇ ਡਿੱਗੇ ਦਰੱਖਤ ਹਟਾਉਣ ਦਾ ਕਾਰਜ ਅਤੇ ਲੋਕਾਂ ਨੂੰ ਜ਼ਿਆਦਾ ਪਾਣੀ ਵਾਲੇ ਸਥਾਨਾਂ ਤੋਂ ਬਾਹਰ ਸੁਰੱਖਿਅਤ ਕੱਢਣ ਦਾ ਵਿਸ਼ੇਸ਼ ਅਪ੍ਰੇਸ਼ਨ ਆਰੰਭਿਆ ਗਿਆ।

Vandana

This news is Content Editor Vandana