ਇਟਲੀ ’ਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ

09/02/2019 3:07:20 PM

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਦੀ ਬੁੱਕਲ ਵਿਚ ਵੱਸੇ ਸ਼ਹਿਰ ਫਰਿਜੀਨੇ ਦੀਆਂ ਸੰਗਤਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਅਤੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ) ਦੇ ਸਲਾਨਾ ਸਥਾਪਨਾ ਦਿਵਸ ਨੂੰ ਮੁੱਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਇਕ ਵਿਸ਼ਾਲ ਧਾਰਮਿਕ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਆਖੰਠ ਪਾਠ ਦੇ ਭੋਗ ਉਪਰੰਤ ਸਜਾਏ ਗਏ। ਦੀਵਾਨਾਂ ਵਿਚ ਭਾਈ ਮੇਜਰ ਸਿੰਘ ਮਾਨ ਦੇ ਢਾਡੀ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ ।

ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਭਾਈ ਮੇਜਰ ਸਿੰਘ ਹੁਣਾਂ ਵਿਚਾਰਾਂ ਦੀ ਸਾਂਝ ਪਾਉਂਦਿਆ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਤੋਂ ਸਿੱਖਿਆ ਲੈ ਕੇ ਅਸੀਂ ਇਕ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂ ਦੇ ਸਿੱਖ ਨਾ ਤਾਂ ਗੁਰਬਾਣੀ ਪੜ੍ਹ ਰਹੇ ਹਨ ਅਤੇ ਨਾ ਉਸ ਵਿਚਾਰਧਾਰਾ ਤੇ ਪਹਿਰਾ ਦਿੰਦੇ ਨਜ਼ਰੀ ਆ ਰਹੇ ਹਨ।  ਉਨਾਂ ਸੰਗਤਾਂ ਨੂੰ ਜ਼ੋਰ ਦਿੰਦੇ ਆਖਿਆ ਕਿ ਗੁਰਬਾਣੀ ਪੜ੍ਹਕੇ ਇਸ ਤੇ ਵਿਚਾਰ ਜਰੂਰ ਕਰਿਆ ਕਰੋ ਇਸੇ ਨਾਲ ਹੀ ਸਾਡੇ ਪਾਰ ਨਿਤਾਰੇ ਹੋਣਗੇ। ਇਸ ਮੌਕੇ ਸੰਗਤਾਂ ਨੇ ਵੱਡੀ ਮਾਤਰਾ ਵਿਚ ਗੁਰਦੁਆਰਾ ਸਾਹਿਬ ਪੁੱਜ ਕੇ ਨਤਮਸਤਕ ਹੋਕੇ ਆਪਣਾ ਜੀਵਨ ਸਫਲਾ ਬਣਾਇਆ।
 

Vandana

This news is Content Editor Vandana