ਉੱਘੇ ਸਮਾਜ ਸੇਵਕ ਜਗਮੀਤ ਸਿੰਘ ਦੁਰਗਾਪੁਰ ਇਟਲੀ ''ਚ ਸਨਮਾਨਿਤ

06/13/2019 3:23:31 PM

ਮਿਲਾਨ/ਇਟਲੀ (ਸਾਬੀ ਚੀਨੀਆ)— ਆਪਣਾ ਘਰ ਬਾਰ ਅਤੇ ਆਪਣਿਆਂ ਨੂੰ ਛੱਡ ਕੇ ਪਰਾਏ ਮੁਲਕ ਤੇ ਲੋਕਾਂ ਵਿਚ ਆ ਕੇ ਜਿੱਤ ਦੇ ਨਿਸ਼ਾਨ ਲਾਉਣੇ ਇੰਨੇ ਸੌਖੇ ਨਹੀ ਹੁੰਦੇ। ਤੀਰ ਨਿਸ਼ਾਨੇ 'ਤੇ ਲਾਉਣ ਲਈ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਕਾਮਯਾਬੀ ਮਿਲਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਸਬੀਰ ਸਿੰਘ ਡੋਗਰਾਵਾਲਾ ਨੇ ਹੋਟਲ ਲਾਈਨ ਵਿਚ ਲੰਮੀਆ ਪੁਲਾਂਘਾ ਪੁੱਟਣ ਵਾਲੇ ਸਮਾਜ ਸੇਵੀ ਜਗਮੀਤ ਸਿੰਘ ਦੁਰਗਾਪੁਰ ਦੇ ਸਨਮਾਨ ਸਮਾਰੋਹ ਵਿਚ ਬੋਲਦੇ ਹੋਏ ਕੀਤਾ। 

ਦੱਸਣਯੋਗ ਹੈ ਕਿ ਉਹ ਸ਼ਹੀਦ ਊਧਮ ਸਿੰਘ ਯੂਥ ਵੈਅਲਫੈਅਰ ਕਲਚਰ ਕਲੱਬ ਦੇ ਪ੍ਰਧਾਨ ਹਨ ਜਿੰਨ੍ਹਾਂ ਦੇ ਉਦਮਾਂ ਸਦਕੇ ਪੰਜਾਬ ਵਿਚ ਕਈ ਥਾਂਈ ਕੈਂਸਰ ਦੇ ਮਰੀਜ਼ਾਂ ਲਈ ਫਰੀ ਚੈਕਅਪ ਕੈਂਪ ਤੇ ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਿਤਾਬਾਂ ਆਦਿ ਵੰਡੀਆ ਜਾਂਦੀਆ ਹਨ। ਸ. ਜਗਮੀਤ ਸਿੰਘ ਦੁਰਗਾਪੁਰ ਨੂੰ ਸਨਮਾਨਿਤ ਕਰਨ ਮੌਕੇ ਜਸਬੀਰ ਸਿੰਘ ਡੋਗਰਾਵਾਲਾ, ਕਾਂਗਰਸ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਠੀਕਰੀਵਾਲਾ ਤੇ ਸਤਿੰਦਰ ਸਿੰਘ ਗਾਜੀਪੁਰ ਵੀ ਉਚੇਚੇ ਤੌਰ ਤੇ ਮੌਜੂਦ ਸਨ, ਜਿੰਨ੍ਹਾਂ ਵਲੋਂ ਸਮਾਜ ਲਈ ਨਿਭਾਈਆਂ ਜਾ ਰਹੀਆਂ ਗਤੀਵਿਧੀਆਂ ਲਈ ਜਗਮੀਤ ਸਿੰਘ ਦੁਰਗਾਪੁਰ ਨੂੰ ਸਨਮਾਨਿਤ ਕੀਤਾ ਗਿਆ। 


Vandana

Content Editor

Related News