ਇਟਲੀ : ਭਾਰਤੀ ਨੌਜਵਾਨ ''ਫੁੱਟਬਾਲ ਲੀਗ'' ''ਚ ਕਮਾਲ ਵਿਖਾਉਣ ਲਈ ਤਿਆਰ, ਅੱਜ ਤੋਂ ਸ਼ੁਰੂ ਲੀਗ ਮੁਕਾਬਲੇ

05/12/2023 1:46:31 PM

ਮਿਲਾਨ (ਸਾਬੀ ਚੀਨੀਆ): ਇਟਲੀ ਵਿਚ ਭਾਰਤੀ ਨੌਜਵਾਨਾਂ ਦੁਆਰਾ ਸਾਲ 2020 ਵਿੱਚ ਬਣਾਇਆ ਏਲਡਰਜ ਲੋਮਬਾਰਦ ਫੁੱਟਬਾਲ ਕਲੱਬ ਜੋ ਕਿ ਵੱਖ-ਵੱਖ ਫੁੱਟਬਾਲ ਲੀਗ ਵਿੱਚ ਹਿੱਸਾ ਲੈ ਚੁੱਕਾ ਹੈ। ਹੁਣ ਭਾਰਤੀ ਨੌਜਵਾਨਾਂ ਦਾ ਇਹ ਕਲੱਬ ਮੁੰਦਿਆ ਲੀਦੋ ਟੂਰਨਾਮੈਂਟ (ਮਿੰਨੀ ਵਰਲਡ ਕੱਪ) ਵਿੱਚ ਹਿੱਸਾ ਲਵੇਗਾ। ਇਹ ਟੂਰਨਾਮੈਂਟ 13 ਮਈ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ 24 ਟੀਮਾਂ ਭਾਗ ਲੈ ਰਹੀਆਂ ਹਨ। ਇਹ ਟੂਰਨਾਮੈਂਟ ਮਿਲਾਨ ਅਤੇ ਰੋਮ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ 12 ਟੀਮਾਂ ਰੋਮ ਅਤੇ 12 ਟੀਮਾਂ ਮਿਲਾਨ ਵਿੱਚ ਭਾਗ ਲੈਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਦਾ ਵੱਡਾ ਫ਼ੈਸਲਾ, ਖਾਲਿਸਤਾਨ ਰੈਫਰੈਂਡਮ ਪ੍ਰਚਾਰ ਸਮਾਗਮ ਕੀਤਾ ਰੱਦ

ਪ੍ਰੈਸ ਨਾਲ ਗੱਲਬਾਤ ਕਰਦਿਆਂ ਏਲਡਰਜ ਲੋਮਬਾਰਦ ਫੁੱਟਬਾਲ ਕਲੱਬ ਦੇ ਮੈਨੇਜਰ ਮੁਸਲੀ ਪੋਨੀਸੇਰੀ ਨੇ ਦੱਸਿਆ ਕਿ ਭਾਰਤੀ ਨੌਜਵਾਨਾਂ ਦੇ ਸਮੂਹ ਵੱਲੋਂ 2020 ਵਿਚ ਬਣਾਏ ਏਲਡਰਜ ਲੋਮਬਾਰਦ ਫੁੱਟਬਾਲ ਕਲੱਬ ਦੇ ਬੈਨਰ ਹੇਠ ਵੱਖ-ਵੱਖ ਫੁੱਟਬਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਹੁਣ ਇਹ ਟੀਮ ਮੁੰਦਿਆ ਲੀਦੋ ਟੂਰਨਾਮੈਂਟ (ਮਿੰਨੀ ਵਰਲਡ ਕੱਪ) ਮਿਲਾਨ ਵਿੱਚ ਵੀ ਆਪਣੇ ਜੌਹਰ ਦਿਖਾਏਗੀ। ਇਸ ਤੋਂ ਪਹਿਲਾਂ ਵੀ ਇਹ ਕਲੱਬ ਚੈਂਤਰੋਂ ਸਪੋਰਤੀਵੋ ਇਟਾਲੀਅਨ ਕੋਮਪੀਨਾਤੋ ਏ-7 ਵਿੱਚ ਬੈਰਗਮੋ ਜੋਨ ਤੋਂ ਇਟਾਲੀਅਨ ਲੀਗ ਵਿੱਚ ਭਾਗ ਲੈ ਕੇ ਚੰਗਾ ਪ੍ਰਦਰਸ਼ਨ ਕਰ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana