ਭਾਰਤੀ ਭਾਈਚਾਰਾ ਕੋਰੋਨਾ ਨਾਲ ਜੰਗ ''ਚ ਇਟਲੀ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਵੇ : ਕਰਮਜੀਤ ਸਿੰਘ

04/27/2021 2:06:42 PM

ਰੋਮ (ਕੈਂਥ): ਇਟਲੀ ਸਰਕਾਰ ਵੱਲੋਂ ਦੇਸ਼ ਨੂੰ ਕੋਵਿਡ ਮੁਕਤ ਕਰਨ ਲਈ ਵਿਸ਼ੇਸ਼ ਕੋਵਿਡ-19 ਟੈਸਟ ਦੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਵਿੱਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਨੇੜੇ ਬੇਲਾਫਾਰਨੀਆ ਵਿਖੇ 29 ਅਪ੍ਰੈਲ 2021 ਨੂੰ ਵਿਸ਼ੇਸ ਕੋਵਿਡ ਜਾਂਚ ਕੈਂਪ ਪ੍ਰਸਾਸਨ ਵੱਲੋ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬੇਲਾਫਾਰਨੀਆਂ ਦੇ ਸਭ ਭਾਰਤੀਆਂ ਦਾ ਪਹੁੰਚਣਾ ਲਾਜ਼ਮੀ ਹੋਵੇਗਾ। 

ਜਿਹੜਾ ਵੀ ਭਾਰਤੀ ਜਾਂਚ ਕਰਵਾਉਣ ਲਈ ਸੰਜੀਦਾ ਨਾ ਹੋਇਆ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਸੰਬਧਤ ਵਿਅਕਤੀ ਨੂੰ 400 ਯੂਰੋ ਤੋਂ 600 ਯੂਰੋ ਤੱਕ ਜ਼ੁਰਮਾਨਾ ਵੀ ਹੋ ਸਕਦਾ ਹੈ।ਇਹ ਹਦਾਇਤ ਨਗਰ ਕੌਂਸਲ ਸਬਾਊਦੀਆ ਵੱਲੋ ਹੈ ।ਇਹ ਕੈਂਪ ਦੁਪਿਹਰ 1 ਵਜੇ ਸ਼ੁਰੂ ਹੋਵੇਗਾ।ਪ੍ਰੈੱਸ ਨੂੰ ਇਹ ਜਾਣਕਾਰੀ ਐਨ.ਆਰ.ਆਈ. ਸਭਾ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋ ਨੇ ਦਿੰਦਿਆਂ ਕਿਹਾ ਕਿ ਇਟਲੀ ਦੇ ਭਾਰਤੀ ਲੋਕ ਕੋਵਿਡ-19 ਦੀ ਜੰਗ ਵਿੱਚ ਇਟਲੀ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਣ ਤਾਂ ਜੋ ਜਲਦ ਦੇਸ਼ ਕੋਵਿਡ ਮੁਕਤ ਹੋ ਸਕੇ। 29 ਅਪ੍ਰੈਲ ਨੂੰ ਲੱਗ ਰਹੇ ਕੈਂਪ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਦੇ ਲੋਕ ਕੈਂਪ ਵਿੱਚ ਜ਼ਰੂਰ ਪਹੁੰਚਣ ਤਾਂ ਜੋ ਸਭ ਦੀ ਸਹੀ ਢੰਗ ਨਾਲ ਜਾਂਚ ਹੋ ਸਕੇ ਕਿਉਂਕਿ ਇਲਾਕੇ ਦੇ ਕੁਝ ਭਾਰਤੀਆਂ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਸਰਕਾਰ ਇਹ ਵਿਸ਼ੇਸ਼ ਜਾਂਚ ਕੈਂਪ ਲਗਾ ਰਹੀ ਹੈ। 

ਇਸ ਕੈਂਪ ਵਿੱਚ ਸਾਰੇ ਭਾਰਤੀ ਲੋਕ ਆਪਣੇ ਨਾਲ ਆਪਣੇ ਪੇਪਰ ਜ਼ਰੂਰ ਲੈ ਕੇ ਆਉਣ ਤਾਂ ਜੋ ਜਲਦ ਕਾਰਵਾਈ ਨੂੰ ਨਿਪਟਾਇਆ ਜਾ ਸਕੇ। ਇਹ ਕੈਂਪ ਪ੍ਰਸ਼ਾਸਨ ਵੱਲੋ ਬਿਲਕੁਲ ਮੁਫ਼ਤ ਹੈ। ਜ਼ਿਕਰਯੋਗ ਕਿ ਇਟਲੀ ਵਿੱਚ ਕੋਵਿਡ-19 ਨੂੰ ਜੜ੍ਹੋਂ ਖਤਮ ਕਰਨ ਲਈ ਇਟਲੀ ਸਰਕਾਰ ਜਿਸ ਢੰਗ ਤਰੀਕੇ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ ਉਹ ਕਾਬਲੇ ਤਾਰੀਫ਼ ਹੈ।ਸਰਕਾਰ ਵੱਲੋ ਕੋਵਿਡ -19 ਵਿਰੁੱਧ ਵਿੱਢੀ ਜੰਗ ਪੂਰੇ ਸਿਖਰਾਂ ‘ਤੇ ਹੈ ਜਿਸ ਤਹਿਤ ਸਰਕਾਰ ਵੱਲੋ 26 ਅਪ੍ਰੈਲ ਤੋਂ ਦੇਸ਼ ਵਿੱਚ ਕੋਵਿਡ ਕਾਰਨ ਕੀਤੀ ਸ਼ਖਤੀ ਵਿੱਚ ਨਰਮੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਕੋਰੋਨਾ ਸਹਾਇਤਾ ਵਜੋਂ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ

ਇਸ ਸਮੇ ਇਟਲੀ ਭਰ ਵਿੱਚੋਂ ਸਿਰਫ ਇੱਕ ਸੂਬਾ ਸਰਦੇਨੀਆਂ ਹੀ ਲਾਲ ਜ਼ੋਨ ਵਿੱਚ ਹੈ ਬਾਕੀ ਸਾਰਾ ਦੇਸ਼ ਸੰਗਤਰੀ ਤੇ ਪੀਲੇ ਜ਼ੋਨ ਵਿੱਚ ਬਦਲ ਚੁੱਕਾ ਹੈ, ਜਿਸ ਲਈ ਇਟਲੀ ਦੇ ਲੋਕ ਜਿੱਥੇ ਸੁੱਖ ਦਾ ਲੈ ਰਹੇ ਉੱਥੇ ਕਾਰੋਬਾਰੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਟਲੀ ਵਿੱਚ ਇਸ ਸਮੇਂ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 39 ਲੱਖ ਤੋਂ ਉੱਪਰ ਹੈ ਪਰ 33 ਲੱਖ ਤੋਂ ਉੱਪਰ ਲੋਕ ਕੋਵਿਡ ਦੀ ਜੰਗ ਜਿੱਤਣ ਵਿੱਚ ਕਾਮਯਾਬ ਵੀ ਹੋਏ ਹਨ।ਭਾਰਤ ਵਿੱਚ ਵੱਧ ਰਹੇ ਕੋਵਿਡ-19 ਦੇ ਮਰੀਜ਼ਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰੱਖਿਆ ਹੈ ਜਿਸ ਲਈ ਲੋਕਾਂ ਵੱਲੋਂ ਭਾਰਤੀਆਂ ਦੀ ਤੰਦਰੁਸਤੀ ਲਈ ਵਿਸ਼ੇਸ਼ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

Vandana

This news is Content Editor Vandana