ਇਟਲੀ ਦੇ ਲਾਸੀਓ ਸੂਬੇ ਦੇ ਕਿਸੇ ਵੀ ਭਾਰਤੀ ''ਚ ਨਹੀ ਮਿਲਿਆ “ਵੇਰੀਅਨਤੇ ਇੰਦੀਆਨਾ” ਦਾ ਕੋਈ ਕੇਸ

05/04/2021 4:26:32 PM

ਰੋਮ/ਇਟਲੀ (ਦਲਵੀਰ ਕੈਂਥ) ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਕੋਰੋਨਾ ਮਹਾਮਾਰੀ ਕਾਰਨ ਨਿਸ਼ਾਨਾ ਬਣੇ ਇਟਲੀ ਦੇ ਭਾਰਤੀ (ਸਿੱਖ) ਭਾਈਚਾਰੇ 'ਤੇ ਲੱਗ ਰਹੇ ਉਹ ਸਭ ਦੋਸ਼ ਬੇਬੁਨਿਆਦ ਜਿਹੇ ਨਿਕਲੇ, ਜਦੋਂ ਲਾਤੀਨਾ ਜ਼ਿਲ੍ਹੇ ਵਿੱਚ ਸਥਾਨਕ ਪ੍ਰਸ਼ਾਸਨ ਵੱਲੋ ਲਗਾਏ ਮੁਫ਼ਤ ਕੋਰੋਨਾ ਜਾਂਚ ਕੈਂਪਾਂ ਦੌਰਾਨ ਇੱਕ ਵੀ ਮਰੀਜ਼ “ਵੇਰੀਅਨਤੇ ਇੰਦੀਆਨਾ” (ਭਾਰਤੀ ਵਾਇਰਸ ਦਾ ਰੂਪ) ਨਹੀਂ ਮਿਲਿਆ।

ਇਸ ਗੱਲ ਦੀ ਪੁਸ਼ਟੀ ਇਟਲੀ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਵਾਲੀ ਰਾਸ਼ਟਰੀ ਮੈਡੀਕਲ ਸੰਸਥਾ ਲਾਜਾਰੋ ਸਪੈਲਾਨਜਾਨੀ ਰੋਮ ਨੇ ਕਰਦਿਆਂ ਮੀਡੀਏ ਵਿੱਚ ਇਹ ਜਾਣਕਾਰੀ ਨਸ਼ਰ ਟੱਕਰਦਿਆਂ ਕਿਹਾ ਕਿ ਜਿਹੜੀ ਉਡਾਣ ਏਅਰ ਇੰਡੀਆ ਦੀ ਭਾਰਤ ਤੋਂ ਇਟਲੀ ਰੋਮ ਏਅਰਪੋਰਟ 210 ਯਾਤਰੀ ਲੈਕੇ ਆਈ ਸੀ, ਜਿਸ ਵਿੱਚ 23 ਯਾਤਰੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਿਕਲੇ ਉਹਨਾਂ ਵਿੱਚੋਂ ਸਿਰਫ ਇੱਕ ਯਾਤਰੀ ਹੀ “ਵੇਰੀਅਨਤੇ ਇੰਡੀਆਨਾ” ਨਾਲ ਪ੍ਰਭਾਵਿਤ ਮਿਲਿਆ। ਉਸ ਤੋਂ ਇਲਾਵਾ ਲਾਤੀਨਾ ਜ਼ਿਲ੍ਹੇ ਵਿੱਚ ਕੋਈ ਵੀ ਮਰੀਜ਼ ਖਾਸਕਰ ਭਾਰਤੀ ਭਾਈਚਾਰੇ ਵਿੱਚ “ਵੇਰੀਅਨਤੇ ਇੰਡੀਆਨਾ “ਨਾਲ ਪ੍ਰਭਾਵਿਤ ਨਹੀ ਮਿਲਿਆ।

ਪਰ ਕੋਰੋਨਾ ਵਾਇਰਸ ਦੀ ਲਾਗ ਸਭ ਲੋਕਾਂ ਵਿੱਚ ਵੱਧ ਰਹੀ ਹੈ ਜਿਸ ਤੋਂ ਸਭ ਨੂੰ ਜਿੱਥੇ ਚੌਕੰਨਾ ਹੋਣ ਦੀ ਸਖ਼ਤ ਲੋੜ ਹੈ ਉੱਥੇ ਆਪਣੀ ਸਹੀ ਢੰਗ ਨਾਲ ਜਾਂਚ ਕਰਵਾਉਣ ਦੀ ਵੀ ਅਹਿਮ ਲੋੜ ਹੈ। ਲਾਤੀਨਾ ਇਲਾਕੇ ਵਿੱਚ “ਵੇਰੀਅਨਤੇ ਇੰਡੀਆਨਾ”ਜੋ ਕਿ ਕੋਰੋਨਾ ਦਾ ਹੀ ਬਹੁਤ ਖ਼ਤਰਨਾਕ ਰੂਪ ਹੈ, ਨਹੀ ਮਿਲ ਰਿਹਾ। ਉਂਝ ਸਧਾਰਨ ਲਾਗ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਵਾਇਰਸ ਦਾ ਸੁਭਾਅ ਹੀ ਹੁੰਦਾ ਹੈ ਫੈਲਣਾ। ਇਟਲੀ ਦੇ ਬਾਸ਼ਿੰਦਿਆਂ ਲਈ ਇਹ ਗੱਲ ਮੱਹਤਵਪੂਰਨ ਹੈ ਜਿਸ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ ਕਿ ਸਾਡੀ ਲੜਾਈ ਵਾਇਰਸ ਵਿਰੁੱਧ ਹੈ ਕਿਸੇ ਵੀ ਵਿਅਕਤੀਗਤ ਰੂਪ ਵਿਰੁੱਧ ਨਹੀ। ਦੂਜੇ ਪਾਸੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਹਰਮਾਦਾ ਤੇਰਾਚੀਨਾ ਵਿੱਚ ਲੱਗੇ ਕੋਰੋਨਾ ਵਾਇਰਸ ਜਾਂਚ ਕੈਂਪ ਸੰਬੰਧੀ ਵੀ ਸ਼ਹਿਰ ਦੀ ਮੇਅਰ ਮੈਡਮ ਰੋਬਾਰਤਾ ਤੀਨਤਾਰੀ ਨੇ ਮੀਡੀਏ ਵਿੱਚ ਕਿਹਾ ਕਿ ਸ਼ਹਿਰ ਦੀ ਆਬਾਦੀ 10 ਹਜ਼ਾਰ ਦੀ ਹੈ, ਜਿਸ ਵਿੱਚ 1400 ਭਾਰਤੀ ਵੀ ਰਹਿੰਦੇ ਹਨ।

ਪੜ੍ਹੋ ਇਹ ਅਹਿਮ ਖਬਰ - ਬ੍ਰਾਜ਼ੀਲ 'ਚ ਕੋਰੋਨਾ ਨੇ ਲਈ 800 ਤੋਂ ਵਧੇਰੇ ਗਰਭਵਤੀ ਔਰਤਾਂ ਦੀ ਜਾਨ, ਇਹ ਚਿਤਾਵਨੀ ਜਾਰੀ

ਭਾਰਤੀਆਂ ਲਈ ਉਚੇਚੇ ਤੌਰ 'ਤੇ ਕੋਵਿਡ ਜਾਂਚ ਕੈਂਪ ਲੱਗਾ, ਜਿਸ ਵਿੱਚ ਕੋਈ ਵੀ ਖ਼ਤਰੇ ਵਾਲੇ ਨਹੀ ਮਿਲੇ ਹਨ, ਸਭ ਮਰੀਜ਼ ਸਧਾਰਨ ਹਨ। ਦੱਸਣਯੋਗ ਕਿ ਇਸ ਕੈਂਪ ਵਿੱਚ 600 ਤੋਂ ਉਪੱਰ ਭਾਰਤੀਆਂ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤੇ 50 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਜਿਨ੍ਹਾਂ ਵਿੱਚ 15 ਬੱਚੇ ਹਨ। ਇਨ੍ਹਾਂ ਸਭ ਮਰੀਜ਼ਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ। ਇਸ ਤੋਂ ਪਹਿਲਾਂ ਜਿਹੜੇ ਮਰੀਜ਼ ਬੇਲਾਫਾਰਨੀਆਂ ਵਿੱਚ ਪ੍ਰਭਾਵਿਤ ਪਾਏ ਗਏ ਸਨ, ਉਨ੍ਹਾਂ ਵਿੱਚੋਂ ਵੀ ਬਹੁਤਿਆਂ ਦੀਆਂ ਰਿਪੋਰਟਾਂ ਨੈਗਟਿਵ ਆ ਚੁੱਕੀਆਂ ਹਨ। ਸੋ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਅਪੀਲ ਹੈ ਕਿ ਲੋੜ ਹੈ ਇਸ ਮਹਾਂਮਾਰੀ ਤੋਂ ਬਚਣ ਦੀ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Vandana

This news is Content Editor Vandana