ਇਟਲੀ: ਗੁਰਪਾਲ ਸਿੰਘ ਨੇ ਕੰਪਿਊਟਰ ਇੰਜੀਨੀਅਰਿੰਗ ’ਚ ਮਾਰੀਆਂ ਮੱਲਾਂ, ਹਾਸਲ ਕੀਤਾ ਪਹਿਲਾ ਸਥਾਨ

07/22/2021 5:09:48 PM

ਰੋਮ (ਕੈਂਥ)- ਇਟਲੀ ਵਿਚ ਭਾਰਤੀ ਬੱਚੇ ਵਿੱਦਿਅਕ ਖੇਤਰ ਵਿਚ ਨਿਰੰਤਰ ਨਵੀਂਆਂ ਪੈੜਾਂ ਪਾਉਂਦੇ ਹੋਏ ਮਾਪਿਆਂ ਤੇ ਭਾਰਤ ਦਾ ਨਾਮ ਰੁਸ਼ਨਾ ਰਹੇ ਹਨ। ਇਸ ਸ਼ਲਾਘਾਯੋਗ ਕਾਰਵਾਈ ਵਿਚ ਇਕ ਹੋਰ ਬੱਚੇ ਗੁਰਪਾਲ ਸਿੰਘ ਸਪੁੱਤਰ ਗੁਰਵਿੰਦਰ ਸਿੰਘ (17) ਵਾਸੀ ਕੈਥਲ (ਹਰਿਆਣਾ) ਦਾ ਨਾਮ ਜੁੜ ਗਿਆ ਹੈ। ਮੌਜੂਦਾ ਸਮੇਂ ਵਿਚ ਗੁਰਪਾਲ ਰਾਜਧਾਨੀ ਰੋਮ ਦੇ ਜਨਸਾਨੋ ਇਲਾਕੇ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਗੁਰਪਾਲ ਕੰਪਿਊਟਰ ਇੰਜੀਨੀਅਰਿੰਗ ਸਾਇੰਸ ਦਾ 5 ਸਾਲ ਦਾ ਕੋਰਸ ਕਰ ਰਿਹਾ, ਜਿਸ ਵਿਚੋਂ ਉਸ ਨੇ ਤੀਜੇ ਸਾਲ ਦੇ ਨਤੀਜੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਤੇ ਦੇਸ਼ ਦਾ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ: ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ

ਇਸ ਮੌਕੇ ਗੁਰਪਾਲ ਸਿੰਘ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸੰਨ 2012 ਵਿਚ ਆਪਣੇ ਪਿਤਾ ਗੁਰਵਿੰਦਰ ਸਿੰਘ ਕੋਲ ਇਟਲੀ ਆਇਆ ਸੀ, ਜਿਹੜੇ ਕਿ ਰੋਮ ਵਿਚ ਆਪਣਾ ਇੰਡੀਅਨ ਰੈਸਟੋਰੈਂਟ ਚਲਾਉਂਦੇ ਹਨ। ਉਸ ਨੂੰ ਪੜ੍ਹਾਈ ਲਈ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ। ਗੁਰਪਾਲ ਸਿੰਘ ਨੇ ਇਟਲੀ ਦੇ ਹੋਰ ਭਾਰਤੀ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਚਾਹੁੰਦੇ ਹਨ ਇਟਲੀ ਵਿਚ ਉਹਨਾਂ ਨੂੰ ਪੂਰਾ ਸਤਿਕਾਰ ਤੇ ਰੁਤਬਾ ਮਿਲੇ ਤਾਂ ਉਹ ਪੜ੍ਹਾਈ ਜ਼ਰੂਰ ਕਰਨ।

ਇਹ ਵੀ ਪੜ੍ਹੋ: ਚੀਨ ’ਚ ਆਇਆ 1000 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ (ਤਸਵੀਰਾਂ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry