ਇਟਲੀ ਦੇ ਪ੍ਰਧਾਨ ਮੰਤਰੀ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼

06/04/2019 10:18:48 AM

ਰੋਮ (ਬਿਊਰੋ)— ਇਟਲੀ ਦੇ ਪ੍ਰਧਾਨ ਮੰਤਰੀ ਜੀਊਸੇਪੇ ਕੌਂਤੇ (Giuseppe Conte) ਨੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਕੌਂਤੇ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸੱਤਾਧਾਰੀ ਗਠਜੋੜ ਦੇ ਦੋਵੇਂ ਦਲਾਂ 'ਫਾਈਵ ਸਟਾਰ ਮੂਵਮੈਂਟ' ਅਤੇ 'ਲੀਗ ਪਾਰਟੀ' ਦੇ ਵਿਚ ਦਰਾੜ ਕਾਇਮ ਰਹਿੰਦੀ ਹੈ ਤਾਂ ਉਹ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਦੋਹਾਂ ਦਲਾਂ ਨੂੰ ਸਰਕਾਰੀ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਦੀ ਅਪੀਲ ਕਰਦਾਂ ਹਾਂ। ਜੇਕਰ ਅਜਿਹਾ ਨਹੀਂ ਹੈ ਤਾਂ ਮੈਂ ਆਪਣਾ ਜਨਾਦੇਸ਼ ਖਤਮ ਕਰ ਦੇਵਾਂਗਾ।

ਕੌਂਤੇ ਨੇ ਸਾਰੇ ਮੰਤਰੀਆਂ ਨੂੰ ਸੱਚੇ ਸਮਰਥਨ ਦੀ ਅਪੀਲ ਕਰਦਿਆਂ ਕਿਹਾ,''ਮੈਂ ਇਕ ਸਪੱਸ਼ਟ ਅਤੇ ਤੁਰੰਤ ਜਵਾਬ ਚਾਹੁੰਦਾ ਹਾਂ।'' ਜ਼ਿਕਰਯੋਗ ਹੈ ਕਿ 26 ਮਈ ਨੂੰ ਯੂਰਪੀ ਸੰਸਦੀ ਚੋਣ ਮੁਹਿੰਮ ਦੌਰਾਨ ਲੀਗ ਪਾਰਟੀ ਅਤੇ ਫਾਈਵ ਸਟਾਰ ਮੂਵਮੈਂਟ (M5S) ਦੇ ਸੰਬੰਧਾਂ ਵਿਚ ਖਟਾਸ ਆ ਗਈ ਸੀ। ਭਾਵੇਂਕਿ ਆਖਰੀ ਸਮੇਂ ਵਿਚ ਗਠਜੋੜ ਸਰਕਾਰ ਦੀ ਜ਼ਮੀਨ ਤਿਆਰ ਹੋਣ ਦੇ ਬਾਅਦ ਕੌਂਤੇ ਨੇ 31 ਮਈ ਨੂੰ ਦੇਸ਼ ਦੀ ਵਾਗਡੋਰ ਸੰਭਾਲ ਲਈ ਸੀ ਜਿਸ ਨਾਲ ਇਟਲੀ ਵਿਚ ਮੁੜ ਚੋਣਾਂ ਕਰਵਾਏ ਜਾਣ ਦਾ ਡਰ ਖਤਮ ਹੋ ਗਿਆ ਸੀ। ਇੱਥੇ ਦੱਸ ਦਈਏ ਕਿ ਅਕਾਦਮਿਕ ਕੋਂਤੇ ਰਾਜਨੀਤਕ ਰੂਪ ਵਿਚ ਗੈਰ ਤਜਰੇਬਕਾਰ ਹਨ। ਇਸ ਲਈ ਉਨ੍ਹਾਂ ਸਾਹਮਣੇ ਕਾਫੀ ਚੁਣੌਤੀਆਂ ਹਨ।


Vandana

Content Editor

Related News