ਇਟਲੀ ਨੂੰ ਪਿਆਰ ਕਰਦੇ ਹੋ ਤਾਂ ਕੋਵਿਡ-19 ਦੇ ਨਿਯਮਾਂ ਦੀ ਕਰੋ ਪਾਲਣਾ : ਪੀ.ਐੱਮ.

04/27/2020 4:57:38 PM

ਰੋਮ (ਕੈਂਥ): ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਐਤਵਾਰ ਰਾਤ ਇਕ ਵਿਸ਼ੇਸ਼ ਪ੍ਰੈੱਸ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਇਟਲੀ ਵਿਚ ਕੋਵਿਡ-19 ਦੇ ਚਲਦਿਆਂ ਜੋ ਤਾਲਾਬੰਦੀ ਕੀਤੀ ਸੀ ਉਸ ਵਿਚ 4 ਮਈ ਤੋਂ ਢਿੱਲ ਕੀਤੀ ਜਾ ਰਹੀ ਹੈ ਪਰ ਕੋਵਿਡ-19 ਤਹਿਤ ਬਣੇ ਨਿਯਮ (ਮਾਸਕ ਪਹਿਨ ਕੇ ਰੱਖਣਾ ਅਤੇ ਦੂਜਿਆਂ ਤੋਂ ਇਕ ਮੀਟਰ ਦੀ ਦੂਰੀ) ਅਤੇ ਕਾਨੂੰਨ ਲਾਗੂ ਰਹਿਣਗੇ। ਪ੍ਰਧਾਨ ਮੰਤਰੀ ਇਟਲੀ ਜੁਸੇਪੇ ਕੌਂਤੇ ਨੇ ਸਭ ਤੋ ਪਹਿਲਾਂ ਇਟਲੀ ਦੀ ਆਵਾਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਬਹੁਤ ਹੀ ਸਬਰ ਅਤੇ ਤਾਕਤ ਨਾਲ ਸਾਥ ਦਿੱਤਾ ਜਿਸ ਨੂੰ ਦੇਖਦਿਆਂ ਉਹਨਾਂ ਇਟਲੀ ਵਿਚ ਲੱਗੀ ਤਾਲਾਬੰਦੀ ਨੂੰ ਸੁਖਾਲਾ ਕਰਨ ਲਈ 4 ਮਈ ਤੋ ਸੁਰੂ ਕਰਨ ਜਾ ਰਹੇ ਹਾਂ। 

ਨਵੀਂ ਦੂਜੀ ਲਹਿਰ, ਜਿਸ ਵਿਚ ਆਪਣੀ ਸਟੇਟ ਵਿਚ ਰਹਿੰਦਿਆਂ ਹੋਇਆਂ ਆਪਣੇ ਰਿਸ਼ਤੇਦਾਰ ਨੂੰ ਮਿਲਣ, ਮ੍ਰਿਤਕਾਂ ਦੇ ਭੋਗ ਤੇ ਗੈਸ ਨਾਲ ਸਬੰਧਤ, ਪੀਣ ਵਾਲੇ ਡਰਿੰਕਸ, ਕੱਪੜੇ ਨਾਲ ਸਬੰਧਤ, ਚਮੜਾ ਉਦਯੋਗ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੈਕਟਰੀਆਂ ਖੁੱਲ੍ਹਣ ਜਾ ਰਹੀਆਂ ਹਨ। ਇਟਲੀ ਦੇ ਸਾਰੇ ਖਿਡਾਰੀ ਖੇਡ ਮੈਦਾਨ ਵਿਚ ਪ੍ਰੈਕਟਿਸ ਕਰ ਸਕਦੇ ਹੋ। ਇਹਨਾਂ ਤੋਂ ਇਲਾਵਾ ਸਮੁੰਦਰੀ ਜਹਾਜ਼ ਅਤੇ ਹਵਾਈ ਸੇਵਾ ਵੀ ਸ਼ੁਰੂ ਹੋਣ ਜਾ ਰਹੀ ਹੈ ਪਰ ਅੰਤਰਰਾਸ਼ਟਰੀ ਸੇਵਾ ਉਸ ਦੇਸ ਦੇ ਕਾਨੂੰਨ 'ਤੇ ਨਿਰਭਰ ਹੋਵੇਗੀ ਜਿਹਨਾਂ ਨੇ ਕੋਵਿਡ-19 ਦੇ ਚਲਦਿਆਂ ਆਪਣੇ ਦੇਸ ਨੂੰ ਲਾਕਡਾਊਨ ਕੀਤਾ ਹੈ।

ਸਰਕਾਰ ਵਲੋਂ ਇਟਲੀ ਵਿਚ ਵਿਕਣ ਵਾਲੇ ਆਮ ਮਾਸਕ ਦਾ ਰੇਟ 50 ਸੈਂਟ (ਪੈਸੇ) ਤੈਅ ਕੀਤਾ ਗਿਆ ਹੈ। ਜ਼ਿਆਦਾ ਵਸੂਲੀ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਇਟਲੀ ਦੇ ਸਕੂਲ ਸਤੰਬਰ ਵਿਚ ਹੀ ਖੋਲ੍ਹ੍ ਜਾਣਗੇ। ਤਦ ਤੱਕ ਬੱਚਿਆਣ ਦੀ ਪੜ੍ਹਾਈ ਆਨ ਲਾਈਨ ਹੋਵੇਗੀ ।4 ਮਈ ਤੋਂ ਬਆਦ ਰੈਸਟੋਰੈਂਟ ਖੁੱਲ੍ਹ ਸਕਦੇ ਹਨ ਪਰ ਸਿਰਫ ਉਹ ਖਾਣਾ ਡਿਲੀਵਰ ਹੀ ਕਰ ਸਕਦੇ ਨੇ। ਉਥੇ ਬੈਠ ਕੇ ਖਾਣ 'ਤੇ ਮਨਾਹੀ ਹੈ।

ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਕਿਹਾ ਕਿ ਇਟਲੀ ਵਿਚ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ ਪੂਰੀ ਤਰ੍ਹਾਂ ਅਜੇ ਠੀਕ ਨਹੀ ਹੋਏ ਪਰ ਦੇਸ਼ ਦੀ ਅਰਥਵਿਵਸਥਾ ਨੂੰ ਦੇਖਦੇ ਹੋਏ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ ਅਤੇ "ਜੇ ਅਸੀਂ ਸਾਵਧਾਨੀਆਂ ਦਾ ਸਤਿਕਾਰ ਨਾ ਕਰੀਏ ਤਾਂ ਕੋਵਿਡ-19 ਦੁਬਾਰਾ ਵਧੇਗਾ, ਮੌਤਾਂ ਵਧਣਗੀਆਂ ਅਤੇ ਸਾਡੀ ਆਰਥਿਕਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਏਗਾ ਜੇ ਤੁਸੀਂ ਇਟਲੀ ਨੂੰ ਪਿਆਰ ਕਰਦੇ ਹੋ ਤਾਂ ਆਪਣੀ ਦੂਰੀ ਬਣਾਈ ਰੱਖੋ।

Vandana

This news is Content Editor Vandana