ਇਟਲੀ : ਮਾਸੂਮ ਫਤਿਹਵੀਰ ਨੂੰ ਸ਼ਰਧਾਂਜਲੀ ਤੇ ਸਰਕਾਰਾਂ ਖਿਲਾਫ ਨਾਅਰੇਬਾਜ਼ੀ

06/13/2019 2:53:04 PM

ਮਿਲਾਨ/ਇਟਲੀ (ਸਾਬੀ ਚੀਨੀਆ)— ਸੰਗਰੂਰ ਜ਼ਿਲੇ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿਚ ਡਿੱਗੇ 2 ਸਾਲਾ ਬੱਚੇ ਮਾਸੂਮ ਫਤਿਹਵੀਰ ਨੂੰ 6 ਦਿਨ ਬਾਅਦ ਮ੍ਰਿਤਕ ਰੂਪ ਵਿਚ ਬੋਰਵੈੱਲ ਚੋ ਕੱਢਣ ਦੀਆਂ ਖਬਰਾਂ ਵਿਦੇਸ਼ੀ ਚੈਨਲਾਂ ਦਾ ਸ਼ਿੰਗਾਰ ਬਣੀਆ ਹੋਈਆਂ ਹਨ। ਇਸ ਨਾਲ ਦੇਸ਼ ਦੇ ਸਿਸਟਮ 'ਤੇ ਕਈ ਸਵਾਲੀਆ ਚਿੰਨ੍ਹ ਖੜ੍ਹੇ ਹੋਏ ਹਨ । ਇਸ ਘਟਨਾਕ੍ਰਮ ਲਈ ਪ੍ਰਸ਼ਾਸ਼ਨ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਜਦੋ ਕੋਈ ਅਨਹੋਣੀ ਹੁੰਦੀ ਹੈ ਤਾਂ ਪ੍ਰਸ਼ਾਸਨ ਦਾ ਪਹਿਲਾ ਫਰਜ਼ ਹੁੰਦਾ ਹੈ ਘਟਨਾ ਦੇ ਸ਼ਿਕਾਰ ਵਿਅਕਤੀ ਦੀ ਜਾਨ ਬਚਾਉਣੀ, ਜਿਸ ਤਰ੍ਹਾਂ ਬਾਹਰਲੇ ਦੇਸ਼ਾ ਵਿਚ ਹੋ ਰਿਹਾ ਹੈ।

PunjabKesari

ਇਟਲੀ ਦੀ ਰਾਜਧਾਨੀ ਰੋਮ ਨਾਲ ਲੱਗਦੇ ਕਸਬਾ ਲਵੀਨੀਓ ਵਿਚ 'ਆਸ ਦੀ ਕਿਰਨ' ਸਮਾਜ ਸੇਵੀ ਸੰਸਥਾ ਵਲੋਂ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਕੱਢੇ ਕੈਂਡਲ ਮਾਰਚ ਵਿਚ ਲੋਕਾਂ ਨੇ ਹਿੱਸਾ ਲਿਆ। ਲੋਕਾਂ ਵਲੋਂ ਸਰਕਾਰ ਖਿਲਾਫ ਨਿਆਰੇਬਾਜ਼ੀ ਕਰਦਿਆਂ ਡੀ.ਸੀ. ਸੰਗਰੂਰ, ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਦੇ ਅਸਤੀਫੇ ਅਤੇ ਇੰਨੇ ਸਾਰਿਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


Vandana

Content Editor

Related News