ਇਟਲੀ : ਮਿਸ ਫਾਬੀੳਲਾ ਅਲਬਾਨੇਜ਼ੇ ਬਣੀ ਸਭ ਤੋ ਛੋਟੀ ਉਮਰ ਦੀ ਡਿਪਲੋਮੈਟ

04/07/2021 11:14:27 AM

ਰੋਮ (ਕੈਂਥ): ਸਿਆਣੇ ਕਹਿੰਦੇ ਹਨ ਕਿ ਮਿਹਨਤ ਅਤੇ ਲਗਨ ਇਨਸਾਨ ਨੂੰ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਵਾ ਹੀ ਦਿੰਦੀ ਹੈ, ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਇਟਲੀ ਦੇ ਸਟੇਟ ਬਿਰਨਦੇਸੀ ਦੇ ਇੱਕ ਪਿੰਡ ਮੇਸਾਨੇ ਦੀ ਜੰਮਪਲ ਮਿਸ ਫਾਬੀੳਲਾ ਅਲਬਾਨੇਜ਼ੇ ਨੇ ਪ੍ਰੋਬੇਸ਼ਨਰੀ ਲੀਗੇਸ਼ਨ ਸੈਕਟਰੀਆਂ ਲਈ ਰਾਸ਼ਟਰੀ ਮੁਕਾਬਲੇ ਨੂੰ ਸਫਲਤਾਪੂਰਵਕ ਪਾਸ ਕਰਕੇ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਡਿਪਲੋਮੈਟ ਬਣੀ।

ਅਲਬਾਨੇਜ਼ੇ ਨੂੰ ਆਪਣੀ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਆਦ 23 ਸਾਲ ਦੀ ਉਮਰ ਵਿੱਚ ਡਿਪਲੋਮੈਟ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਿਸ ਫਾਬੀੳਲਾ ਅਲਬਾਨੇਜ਼ੇ ਨੇ ਇਟਲੀ ਦੀ ਇਕ ਅਖ਼ਬਾਰ ਨੂੰ ਦੱਸਿਆ ਹੈ ਕਿ ਉਸ ਦੇ ਪਿਤਾ ਏਅਰ ਫੋਰਸ ਦੇ ਇੱਕ ਜਰਨਲ ਪਾਇਲਟ ਹਨ, ਜਿਸ ਕਰਕੇ ਉਸ ਨੂੰ ਅੰਤਰਰਾਸਟਰੀ ਸਕੂਲਾਂ ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਤੇ ਉਸ ਨੇ ਵੱਖ ਵੱਖ ਦੇਸ਼ਾਂ ਦੇ ਸਭਿਆਚਾਰ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਨੂੰ ਸਿਖਦੇ ਹੋਏ ਮੈਂ ਵੀ “ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆ ਇਟਲੀ ਦੇ ਹਿੱਤਾਂ ਅਤੇ ਕਦਰਾਂ ਕੀਮਤਾਂ ਨੂੰ ਹੋਰ ਉਤਸ਼ਾਹਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ।

ਪੜ੍ਹੋ ਇਹ ਅਹਿਮ ਖਬਰ -ਕੈਨੇਡਾ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਬੰਦ ਕੀਤੇ ਗਏ ਸਕੂਲ

ਇਸ ਲਈ ਜਦੋਂ ਮੈਂ 17 ਸਾਲ ਦੀ ਉਮਰ ਵਿਚ ਇਕ ਇੰਗਲਿਸ਼ ਸੰਸਥਾ ਯੂਨਾਨ ਤੋ ਗ੍ਰੈਜੂਏਟ ਹੋਈ ਤਾਂ ਮੈਂ ਤੁਰੰਤ ਇਕ ਯੂਨੀਵਰਸਿਟੀ ਮਾਰਗ ਅਪਣਾਇਆ ਜਿਸ ਦਾ ਉਦੇਸ਼ ਡਿਪਲੋਮੈਟਿਕ ਮੁਕਾਬਲੇ ਦੀ ਤਿਆਰੀ ਕਰਨਾ ਸੀ ਅਤੇ ਜਿਸ ਵਿਚ ਮੈਨੂੰ ਸਫਲਤਾ ਮਿਲੀ। ਫਾਬੀਓਲਾ ਨੇ ਇਹ ਵੀ ਉਮੀਦ ਕੀਤੀ ਹੈ ਕਿ ਇਹ ਪ੍ਰਾਪਤੀ ਉਨ੍ਹਾਂ ਸਾਰੀਆਂ ਔਰਤਾਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੋ ਸਕਦੀ ਹੈ ਜੋ ਕਿਸੇ ਵੀ ਕੈਰੀਅਰ ਦੇ ਰਾਹ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਅਤੇ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਹਨ।ਨੋ

ਨੋਟ- ਇਟਲੀ ਦੀ ਵਸਨੀਕ ਮਿਸ ਫਾਬੀੳਲਾ ਅਲਬਾਨੇਜ਼ੇ ਬਣੀ ਸਭ ਤੋ ਛੋਟੀ ਉਮਰ ਦੀ ਡਿਪਲੋਮੈਟ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana