ਇਟਲੀ : ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ’ਚ ਵਿਸ਼ੇਸ਼ ਸ਼ਹੀਦੀ ਸਮਾਗਮ ਆਯੋਜਿਤ

08/07/2023 12:08:41 PM

ਰੋਮ (ਦਲਵੀਰ ਕੈਂਥ,ਟੇਕ ਚੰਦ ਜਗਤਪੁਰ): ਇਟਲੀ ਦੇ ਸ਼ਹਿਰ ਫੋਰਲੀ ਵਿਖੇ 5  ਅਗਸਤ ਨੂੰ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਅਤੇ ਨਗਰ ਕੌਂਸਲ ਫੋਰਲੀ ਵਲੋਂ ਮਿਲਕੇ ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ 14ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਜਿਸ ਵਿਚ ਸਿੱਖ ਭਾਈਚਾਰੇ ਤੇ ਇਟਾਲੀਅਨ ਭਾਈਚਾਰੇ ਨੇ ਰਲ-ਮਿਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। 

ਇਟਾਲੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ  ਸਿੰਘ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਰੋਹ ਦੀ ਸੁਰੂਆਤ ਮੌਕੇ ਪਹਿਲਾਂ ਸੁਖਮਨੀ ਸਹਿਬ ਦੇ ਪਾਠ ਕੀਤੇ ਗਏ ਤੇ ਫਿਰ ਬਾਅਦ ਵਿਚ ਸ਼ਹੀਦਾਂ ਦੀਆਂ ਯਾਦਗਾਰ 'ਤੇ ਫੁੱਲ ਚੜਾਏ ਗਏ। ਉਪੰਰਤ ਭਾਈ ਦਿਲਬਾਗ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਸ਼ਹਿਰ ਦੇ ਮੇਅਰ ਨੇ ਆਪਣੇ ਭਾਸ਼ਨ ਵਿਚ ਸਿਖ ਕੌਮ ਦੀ ਸ਼ਲਾਘਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਟਾਕਾਨੀਨੀ ਗੁਰੂ ਘਰ ਵਿਖੇ ਹੋਏ ਨਤਮਸਤਕ, ਭਾਈਚਾਰੇ ਨੂੰ ਕੀਤਾ ਸੰਬੋਧਨ

ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ) ਇਟਲੀ ਵਲੋਂ ਮਨੁੱਖਤਾ ਦੇ ਭਲੇ ਹਿੱਤ ਮੇਅਰ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ 2500 ਦਾ ਚੈੱਕ ਭੇਟ ਕੀਤਾ। ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਅਨੁਕੋਨਾ ਹਰੀ ਸਿੰਘ ਹੋਰਾਂ ਵਲੋਂ ਕੀਤੀ ਗਈ। ਇਸ ਸ਼ਰਧਾਂਜਲੀ ਸਮਾਰੋਹ ਮੌਕੇ ਕਮੇਟੀ ਦੇ ਮੈਂਬਰ ਪ੍ਰਿਥੀਪਾਲ ਸਿੰਘ. ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ ,ਜਗਦੀਪ ਸਿੰਘ,  ਗੁਰਮੇਲ ਸਿੰਘ ਭੱਟੀ. ਜਸਬੀਰ ਸਿੰਘ ਧਨੋਤਾ. ਕੁਲਜੀਤ ਸਿੰਘ, ਹਰੀ ਸਿੰਘ, ਇੰਦਰ ਜੀਤ  ਸਿੰਘ ਫੋਰਲੀ, ਕਰਮਜੀਤ ਸਿੰਘ ਲੇਨੋ ਪਰਿਮੰਦਰ ਸਿੰਘ .ਰਾਜ ਕੁਮਾਰ ਕਰੇਜੋ ਤੇ ਗੁਰਵਿੰਦਰ ਸਿੰਘ ਆਦਿ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana